ਰਾਹੁਲ ਨੇ ''ਨੌਜਵਾਨਾਂ ''ਚ ਬੇਰੁਜ਼ਗਾਰੀ ਦਰ ਦੁੱਗਣੀ ਹੋਣ'' ਨੂੰ ਲੈ ਕੇ PM ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ
Friday, Jul 15, 2022 - 03:14 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ 5 ਸਾਲਾਂ ਦੌਰਾਨ 20 ਤੋਂ 24 ਸਾਲ ਦੇ ਨੌਜਵਾਨਾਂ 'ਚ ਬੇਰੁਜ਼ਗਾਰੀ ਦਰ ਦੁੱਗਣੀ ਹੋਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਦੇ 'ਝੂਠ' ਲਈ ਦੇਸ਼ ਦੇ ਨੌਜਵਾਨ ਵੀ 'ਗੁੰਮਰਾਹ', 'ਵਿਸ਼ਵਾਸਘਾਤ' ਅਤੇ 'ਧੋਖੇ' ਵਰਗੇ ਸ਼ਬਦ ਦਾ ਇਸਤੇਮਾਲ ਕਰ ਸਕਦੇ ਹਨ।
ਰਾਹੁਲ ਨੇ ਸੈਂਟਰ ਫਾਰ ਮਾਨਿਟਰਿੰਗ ਆਫ਼ ਇੰਡੀਅਨ ਇਕੋਨਮੀ (ਸੀ.ਐੱਮ.ਆਈ.ਆਈ.) ਦੇ ਅੰਕੜਿਆਂ ਦਾ ਵਾਲਾ ਦੇ ਕੇ ਇਕ ਗਰਾਫ਼ ਟਵਿੱਟਰ 'ਤੇ ਸਾਂਝਾ ਕਰਦੇ ਹੋਏ ਕਿਹਾ,''ਗੁੰਮਰਾਹ, ਵਿਸ਼ਵਾਸਘਾਤ, ਧੋਖਾ। ਪ੍ਰਧਾਨ ਮੰਤਰੀ ਜੀ, ਕੀ ਭਾਰਤ ਦੇ ਬੇਰੁਜ਼ਗਾਰ ਨੌਜਵਾਨ ਤੁਹਾਡੇ ਝੂਠ ਲਈ ਇਨ੍ਹਾਂ 'ਅਸੰਸਦੀ' ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ? ਰਾਹੁਲ ਨੇ ਜੋ ਗਰਾਫ਼ ਸਾਂਝਾ ਕੀਤਾ, ਉਸ 'ਚ ਦਰਸਾਇਆ ਗਿਆ ਹੈ ਕਿ ਵਿੱਤ ਸਾਲ 2017-18 'ਚ 20 ਤੋਂ 24 ਸਾਲ ਦੇ ਨੌਜਵਾਨਾਂ ਦਰਮਿਆਨ ਬੇਰੁਜ਼ਗਾਰੀ ਦਰ 21 ਫੀਸਦੀ ਹੈ, ਜੋ ਵਿੱਤ ਸਾਲ 2021-22 'ਚ ਵੱਧ ਕੇ 42 ਫੀਸਦੀ ਹੋ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ