ਰਾਹੁਲ ਗਾਂਧੀ ਨੇ ਰਾਜਘਾਟ ਜਾ ਕੇ ਬਾਪੂ ਗਾਂਧੀ ਨੂੰ ਕੀਤਾ ਨਮਨ
Sunday, Jan 30, 2022 - 11:23 AM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ 'ਤੇ ਐਤਵਾਰ ਨੂੰ ਉਨ੍ਹਾਂ ਦੇ ਸਮਾਧੀ ਸਥਾਨ ਰਾਜਘਾਟ ਜਾ ਕੇ ਫੁੱਲ ਭੇਟ ਕੀਤੇ। ਬਾਪੂ ਦੀ ਸਮਾਧੀ 'ਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੇ ਰਾਸ਼ਟਰਪਿਤਾ ਨੂੰ ਨਮਨ ਕੀਤਾ। ਇਸ ਦੌਰਾਨ ਉੱਥੇ ਸਰਵ ਧਰਮ ਸਭਾ 'ਚ ਬਾਪੂ ਦੇ ਪ੍ਰਿਯ ਭਜਨ ਵੀ ਗਾਏ ਗਏ।
ਰਾਹੁਲ ਨੇ ਟਵੀਟ ਕਰ ਕੇ ਵੀ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਗਾਂਧੀਜੀ ਸੱਚ ਅਤੇ ਅਹਿੰਸਾ ਦੇ ਪੁਜਾਰੀ ਸਨ ਅਤੇ ਜਦੋਂ ਤੱਕ ਸੱਚਾਈ ਰਹੇਗੀ ਅਤੇ ਜਿੱਥੇ ਵੀ ਸੱਚ ਹੋਵੇਗਾ, ਉੱਥੇ ਗਾਂਧੀਜੀ ਜਿਊਂਦੇ ਹੋਣਗੇ।'' ਉਨ੍ਹਾਂ ਕਿਹਾ,''ਇਕ ਹਿੰਦੁਤੱਵਵਾਦੀ ਨੇ ਗਾਂਧੀ ਜੀ ਨੂੰ ਗੋਲੀ ਮਾਰੀ ਸੀ। ਸਾਰੇ ਹਿੰਦੁਤੱਵਵਾਦੀਆਂ ਨੂੰ ਲੱਗਦਾ ਹੈ ਕਿ ਗਾਂਧੀ ਜੀ ਨਹੀਂ ਰਹੇ। ਜਿੱਥੇ ਸੱਚ ਹੈ, ਉੱਥੇ ਅੱਜ ਵੀ ਬਾਪੂ ਜਿਊਂਦੇ ਹਨ।''