ਹਾਥਰਸ ਕੇਸ: ਰਾਹੁਲ ਬੋਲੇ- ਕਈ ਭਾਰਤੀ ਦਲਿਤ, ਮੁਸਲਮਾਨ-ਆਦਿਵਾਸੀਆਂ ਨੂੰ ਇਨਸਾਨ ਸਮਝਦੇ ਹੀ ਨਹੀਂ

10/11/2020 10:42:25 AM

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਮੂਹਰ ਬਲਾਤਕਾਰ ਦੀ ਘਟਨਾ 'ਤੇ ਸੂਬੇ ਦੀ ਯੋਗੀ ਆਦਿਤਿਆਨਾਥ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਮਨਾਕ ਸੱਚਾਈ ਇਹ ਹੈ ਕਿ ਭਾਰਤੀ ਦਲਿਤ, ਮੁਸਲਮਾਨ ਅਤੇ ਆਦਿਵਾਸੀਆਂ ਨੂੰ ਇਨਸਾਨ ਸਮਝਦੇ ਹੀ ਨਹੀਂ ਹੈ। ਹਾਥਰਸ ਵਿਚ 14 ਸਤੰਬਰ ਨੂੰ 19 ਸਾਲ ਦੀ ਇਕ ਦਲਿਤ ਕੁੜੀ ਨਾਲ ਬਲਾਤਕਾਰ ਹੋਇਆ ਸੀ। ਬਾਅਦ ਵਿਚ ਕੁੜੀ ਦੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪ ਦਿੱਤੀ ਗਈ ਹੈ। 

PunjabKesari

ਰਾਹੁਲ ਗਾਂਧੀ ਨੇ ਅੱਜ ਟਵੀਟ ਕਰ ਕੇ ਹਾਥਰਸ ਦੀ ਘਟਨਾ 'ਤੇ ਇਕ ਵਾਰ ਫਿਰ ਉੱਤਰ ਪ੍ਰਦੇਸ਼ ਸਰਕਾਰ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਮਨਾਕ ਸੱਚਾਈ ਇਹ ਹੈ ਕਿ ਭਾਰਤੀ ਦਲਿਤ, ਮੁਸਲਮਾਨ ਅਤੇ ਆਦਿਵਾਸੀਆਂ ਨੂੰ ਇਨਸਾਨ ਸਮਝਦੇ ਹੀ ਨਹੀਂ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪੁਲਸ ਦਾ ਕਹਿਣਾ ਹੈ ਕਿ ਕਿਸੇ ਦਾ ਬਲਾਤਕਾਰ ਨਹੀਂ ਹੋਇਆ, ਕਿਉਂਕਿ ਉਨ੍ਹਾਂ ਲਈ ਅਤੇ ਕਈ ਹੋਰ ਦੂਜੇ ਭਾਰਤੀਆਂ ਲਈ ਉਹ ਪੀੜਤਾ ਕੋਈ ਨਹੀਂ ਸੀ। 

PunjabKesari

ਦੱਸਣਯੋਗ ਹੈ ਕਿ ਰਾਹੁਲ ਨੇ 3 ਅਕਤੂਬਰ ਨੂੰ ਹਾਥਰਸ ਜਾ ਕੇ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਕ ਵੀਡੀਓ ਵਿਚ ਰਾਹੁਲਨੂੰ ਪੀੜਤ ਪਰਿਵਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਡਰੋ ਨਾ ਅਤੇ ਪਿੰਡ ਨਾ ਛੱਡੋ। ਪਿੰਡ ਵਿਚ ਆਉਣ ਦਾ ਉਨ੍ਹਾਂ ਦਾ ਇਕਮਾਤਰ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਪਰਿਵਾਰ ਸੁਰੱਖਿਅਤ ਹੈ। ਉਸ ਤੋਂ ਇਕ ਦਿਨ ਪਹਿਲਾਂ ਰਾਹੁਲ ਨੇ ਪੰਜਾਬ 'ਚ ਘਟਨਾ ਨੂੰ ਵਿਅਕਤੀਗਤ ਤ੍ਰਾਸਦੀ ਦੱਸਿਆ ਸੀ। 


Tanu

Content Editor Tanu