ਅੰਮ੍ਰਿਤਸਰ ਏਅਰਪੋਰਟ ''ਤੇ ਫਲਾਇਟਾਂ ਰੱਦ
Monday, Dec 29, 2025 - 11:57 AM (IST)
ਅੰਮ੍ਰਿਤਸਰ: ਪੰਜਾਬ ਇਸ ਸਮੇਂ ਸੰਘਣੀ ਧੁੰਦ ਅਤੇ ਸੀਤ ਲਹਿਰ (ਕੋਲਡ ਵੇਵ) ਦੀ ਲਪੇਟ ਵਿੱਚ ਹੈ। ਜਿਸਦਾ ਅਸਰ ਸਿਰਫ਼ ਸੜਕ ਆਵਾਜਾਈ 'ਤੇ ਹੀ ਨਹੀਂ ਸਗੋਂ ਹਵਾਈ ਆਵਾਜਾਈ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਮੌਸਮ ਵਿਭਾਗ ਨੇ ਸਵੇਰ ਅਤੇ ਰਾਤ ਦੋਵਾਂ ਸਮਿਆਂ ਲਈ ਧੁੰਦ ਅਤੇ ਸੀਤ ਲਹਿਰ ਦਾ 'ਓਰੇਂਜ ਅਲਰਟ' ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅੱਜ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Powercut ! ਇੰਨੀ ਦੇਰ ਰਹੇਗੀ ਬੱਤੀ ਗੁੱਲ
ਏਅਰਪੋਰਟਾਂ 'ਤੇ ਫਲਾਈਟਾਂ ਪ੍ਰਭਾਵਿਤ
ਧੁੰਦ ਦਾ ਅਸਰ ਚੰਡੀਗੜ੍ਹ ਏਅਰਪੋਰਟ 'ਤੇ ਫਲਾਈਟਾਂ 'ਤੇ ਵੀ ਪਿਆ ਹੈ। 7:15 ਵਜੇ ਜੈਪੁਰ, 7:30 ਵਜੇ ਬੈਂਗਲੁਰੂ ਅਤੇ 7:55 ਵਜੇ ਦਿੱਲੀ ਤੋਂ ਆਉਣ ਵਾਲੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਕਈ ਫਲਾਈਟਾਂ ਲੇਟ ਹੋਈਆਂ ਹਨ, ਜਿਵੇਂ ਕਿ ਦਿੱਲੀ (5:45 ਵਜੇ ਵਾਲੀ ਫਲਾਈਟ 7:31 ਵਜੇ ਰਵਾਨਾ ਹੋਈ) ਅਤੇ ਲਖਨਊ (5:55 ਵਜੇ ਵਾਲੀ ਫਲਾਈਟ 7:13 ਵਜੇ ਰਵਾਨਾ ਹੋਈ)। ਅੰਮ੍ਰਿਤਸਰ ਏਅਰਪੋਰਟ 'ਤੇ ਵੀ ਏਅਰ ਇੰਡੀਆ ਦੀ ਬਰਮਿੰਘਮ ਤੋਂ ਆਉਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ 11:55 ਵਜੇ ਦੀ ਬਜਾਏ 12:17 ਵਜੇ ਲੈਂਡ ਕਰੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਆਉਣ ਵਾਲੇ ਦਿਨਾਂ ਦਾ ਮੌਸਮ
30 ਦਸੰਬਰ ਅਤੇ 31 ਦਸੰਬਰ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਸਮੇਤ ਕਈ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਸੰਘਣਾ ਕੋਹਰਾ ਛਾਇਆ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, 31 ਦਸੰਬਰ ਅਤੇ 1 ਜਨਵਰੀ ਨੂੰ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
