ਜੈਸ਼ੰਕਰ ਨੇ ਰਾਹੁਲ ਨੂੰ ਕਿਹਾ, ਸਰਹੱਦ ਡਿਊਟੀ ਦੌਰਾਨ ਭਾਰਤੀ ਫੌਜੀਆਂ ਕੋਲ ਹੁੰਦੇ ਹਨ ਹਥਿਆਰ
Thursday, Jun 18, 2020 - 05:58 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਸਵਾਲ ਦੇ ਜਵਾਬ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੀ ਸਰਹੱਦ ਦੀ ਰੱਖਿਆ ਕਰ ਰਹੇ ਸਾਰੇ ਭਾਰਤੀ ਜਵਾਨਾਂ ਕੋਲ ਹਥਿਆਰ ਹੁੰਦੇ ਹਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ 'ਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਸਾਡੇ ਫੌਜੀਆਂ ਨੂੰ ਸ਼ਹੀਦ ਹੋਣ ਲਈ ਨਿਹੱਥੇ ਕਿਉਂ ਭੇਜਿਆ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ 1996 ਅਤੇ 2005 'ਚ ਹੋਏ 2 ਦੋ-ਪੱਖੀ ਸਮਝੌਤਿਆਂ ਦੇ ਪ੍ਰਬੰਧਾਂ ਅਨੁਸਾਰ ਦੋਹਾਂ ਦੇਸ਼ਾਂ ਦੀਆਂ ਫੌਜਾਂ ਹਥਿਆਰਾਂ ਦੀ ਵਰਤੋਂ ਨਹੀਂ ਕਰਦੀਆਂ ਹਨ।
ਰਾਹੁਲ ਗਾਂਧੀ ਵਲੋਂ ਸਵਾਲ ਕੀਤੇ ਜਾਣ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ,''ਅਸੀਂ ਤੱਥ ਨੂੰ ਸਪੱਸ਼ਟ ਕਰ ਦੇਈਏ। ਸਰਹੱਦ ਡਿਊਟੀ 'ਤੇ ਸਾਰੇ ਫੌਜੀ ਆਪਣੇ ਕੋਲ ਹਥਿਆਰ ਰੱਖਦੇ ਹਨ, ਖਾਸ ਕਰ ਕੇ ਜਦੋਂ ਉਹ ਚੌਕੀ ਤੋਂ ਬਾਹਰ ਨਿਕਲਦੇ ਹਨ। ਜਵਾਨਾਂ ਨੇ 15 ਜੂਨ ਨੂੰ ਗਲਵਾਨ 'ਚ ਵੀ ਅਜਿਹਾ ਕੀਤਾ ਸੀ। ਲੰਬੇ ਸਮੇਂ ਤੋਂ ਚੱਲੇ ਆ ਰਹੇ ਚਲਨ (1996 ਅਤੇ 2005 ਦੇ ਸਮਝੌਤਿਆਂ ਅਨੁਸਾਰ) ਟਕਰਾਅ ਦੌਰਾਨ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।'' ਸੋਮਵਾਰ ਨੂੰ ਗਲਵਾਨ ਘਾਟੀ 'ਚ ਦੋਹਾਂ ਫੌਜਾਂ ਦਰਮਿਆਨ ਹੋਈ ਭਿਆਨਕ ਝੜਪ 'ਚ ਇਕ ਕਰਨਲ ਸਮੇਤ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ। ਚੀਨ ਨੇ ਹਤਾਹਤਾਂ ਦੀ ਗਿਣਤੀ ਬਾਰੇ ਹਾਲੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਹੈ।