ਰਾਹੁਲ ਦਾ PM ਮੋਦੀ ''ਤੇ ਤੰਜ- ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸ ਨੇ ਮਾਂ ਗੰਗਾ ਨੂੰ ਰੁਲਾਇਆ ਹੈ

Saturday, May 15, 2021 - 12:43 PM (IST)

ਰਾਹੁਲ ਦਾ PM ਮੋਦੀ ''ਤੇ ਤੰਜ- ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸ ਨੇ ਮਾਂ ਗੰਗਾ ਨੂੰ ਰੁਲਾਇਆ ਹੈ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਗੰਗਾ ਨਦੀ 'ਚ ਸੈਂਕੜੇ ਲਾਸ਼ਾਂ ਦੇ ਵਹਿਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਇਸ 'ਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਜੋ ਕਹਿੰਦੇ ਸਨ ਕਿ ਉਨ੍ਹਾਂ ਗੰਗਾ ਨੇ ਬੁਲਾਇਆ ਹੈ, ਉਸੇ ਨੇ ਮਾਂ ਗੰਗਾ ਨੂੰ ਰੁਲਾਇਆ ਹੈ। ਰਾਹੁਲ ਨੇ ਇਕ ਅਖ਼ਬਾਰ ਦੀ ਕਟਿੰਗ ਨੂੰ ਸ਼ੇਅਰ ਕਰਦੇ ਹੋਏ ਲਿਖਿਆ,''ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸ ਨੇ ਮਾਂ ਗੰਗਾ ਨੂੰ ਰੁਲਾਇਆ ਹੈ।'' 

PunjabKesariਰਾਹੁਲ ਨੇ ਆਪਣੇ ਇਸ ਟਵੀਟ ਨਾਲ ਇਕ ਖ਼ਬਰ ਵੀ ਸ਼ੇਅਰ ਕੀਤੀ ਹੈ। ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਗੰਗਾ ਕਿਨਾਰੇ 1140 ਕਿਲੋਮੀਟਰ 'ਚ 2 ਹਜ਼ਾਰ ਤੋਂ ਵੱਧ ਲਾਸ਼ਾਂ ਮਿਲੀਆਂ ਹਨ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਕਾਨਪੁਰ ਦੇ ਸ਼ੇਰੇਸ਼ਵਰ ਘਾਟ 'ਤੇ ਅੱਧੇ ਕਿਲੋਮੀਟਰ ਦੇ ਏਰੀਆ 'ਚ ਵੀ 400 ਲਾਸ਼ਾਂ ਦਫ਼ਨ ਹਨ। ਇਕ ਦਿਨ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਵਾਡਰਾ ਨੇ ਵੀ ਟਵੀਟ ਕੀਤਾ ਸੀ। ਪ੍ਰਿਯੰਕਾ ਨੇ ਟਵੀਟ ਕੀਤਾ ਸੀ,''ਬਲੀਆ ਅਤੇ ਗਾਜ਼ੀਪੁਰ 'ਚ ਗੰਗਾ 'ਚ ਲਾਸ਼ਾਂ ਤੈਰ ਰਹੀਆਂ ਹਨ। ਰਿਪੋਰਟ 'ਚ ਓਨਾਵ 'ਚ ਨਦੀ ਕਿਨਾਰੇ ਵੱਡੇ ਪੈਮਾਨੇ 'ਤੇ ਲਾਸ਼ਾਂ ਦਫ਼ਨਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਲਖਨਊ, ਗੋਰਖਪੁਰ, ਝਾਂਸੀ ਅਤੇ ਕਾਨਪੁਰ ਵਰਗੇ ਸ਼ਹਿਰਾਂ ਤੋਂ ਅਧਿਕਾਰਤ ਗਿਣਤੀ ਘੱਟ ਦੱਸੀ ਜਾ ਰਹੀ ਹੈ।''

ਇਹ ਵੀ ਪੜ੍ਹੋ : ਰਾਹੁਲ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਟੀਕੇ ਦੀ ਖਰੀਦ ਅਤੇ ਵੰਡ ਨੂੰ ਲੈ ਕੇ ਦਿੱਤਾ ਇਹ ਸੁਝਾਅ


author

DIsha

Content Editor

Related News