ਰਾਹੁਲ ਮੰਦਰਾਂ ''ਚ ਘੁੰਮ ਰਹੇ ਹਨ, ਸਿੱਬਲ ਸੁਣਵਾਈ ਟਲਵਾ ਰਹੇ : ਸ਼ਾਹ

Wednesday, Dec 06, 2017 - 08:59 AM (IST)

ਅਹਿਮਦਾਬਾਦ — ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਸੁਣਵਾਈ ਟਾਲੇ ਜਾਣ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕਪਿਲ ਸਿੱਬਲ ਦੀਆਂ ਦਲੀਲਾਂ ਹੈਰਾਨ ਕਰ ਦੇਣ ਵਾਲੀਆਂ ਹਨ। ਕਾਂਗਰਸ ਅਤੇ ਰਾਹੁਲ ਦੋਹਾਂ ਨੂੰ ਇਸ ਮਾਮਲੇ 'ਚ ਆਪਣਾ ਰੁਖ ਸਪੱਸ਼ਟ ਕਰਨਾ ਚਾਹੀਦਾ ਹੈ। ਸ਼ਾਹ ਨੇ ਕਿਹਾ ਕਿ ਕਾਂਗਰਸੀ ਨੇਤਾ ਅਤੇ ਸੁੰੰਨੀ ਵਕਫ ਬੋਰਡ ਦੇ ਵਕੀਲ ਕਪਿਲ ਸਿੱਬਲ ਨੇ ਹੈਰਾਨੀਜਨਕ ਦਲੀਲ ਰੱਖਦਿਆਂ ਕਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਹੋਣੀ ਚਾਹੀਦੀ ਹੈ। ਜਦੋਂ ਵੀ ਕਾਂਗਰਸ ਨੂੰ ਆਪਣਾ ਸਟੈਂਡ ਰੱਖਣਾ ਹੁੰਦਾ ਹੈ ਤਾਂ ਕਪਿਲ ਸਿੱਬਲ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਸਿੱਬਲ ਦੀਆਂ ਦਲੀਲਾਂ ਨਾਲ ਸਹਿਮਤ ਹੈ ਜਾਂ ਨਹੀਂ। ਜੇ ਸਭ ਦਸਤਾਵੇਜ਼ ਤਿਆਰ ਹਨ ਤਾਂ ਫਿਰ ਸੁਣਵਾਈ ਟਾਲਣ ਦਾ ਕੀ ਮਤਲਬ ? ਉਨ੍ਹਾਂ ਕਿਹਾ ਕਿ ਇਕ ਪਾਸੇ ਰਾਹੁਲ ਗੁਜਰਾਤ ਦੇ ਮੰਦਿਰਾਂ ਦਾ ਦੌਰਾ ਕਰ ਰਹੇ ਹਨ ਤਾਂ ਦੂਜੇ ਪਾਸੇ ਕਪਿਲ ਸਿੱਬਲ ਸੁਣਵਾਈ ਟਲਵਾਉਣ ਲਈ ਸੁਪਰੀਮ ਕੋਰਟ 'ਚ ਸਰਗਰਮ ਹਨ।


Related News