ਬਿਨਾਂ ਨਾਂ ਲਏ ਰਾਹੁਲ ਨੇ ਸਾਧਿਆ ਪੀ.ਐੱਮ. ਮੋਦੀ ''ਤੇ ਨਿਸ਼ਾਨਾ
Friday, Jan 05, 2018 - 06:00 PM (IST)
ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਪਾਲ ਨੂੰ ਲੈ ਕੇ ਪੀ.ਐੱਮ. ਮੋਦੀ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਬੀਤ ਗਏ ਚਾਰ ਸਾਲ ਨਹੀਂ ਆਇਆ ਲੋਕਪਾਲ ਜਨਤਾ ਪੁੱਛੇ ਇਕ ਸਵਾਲ ਕਦੋਂ ਤੱਕ ਵਜਾਓਗੇ ਝੂਠੀ ਤਾਲ?
बीत गए चार साल
— Office of RG (@OfficeOfRG) January 5, 2018
नहीं आया लोकपाल
जनता पूछे एक सवाल
कब तक बजाओगे 'झूठी ताल'?
Are the ‘defenders of democracy’ & ‘harbingers of accountability’ listening?#FindingLokpal pic.twitter.com/v9Kc2Io3Ur
ਰਾਹੁਲ ਨੇ ਉਡਾਇਆ ਸੀ 'ਮੇਕ ਇਨ ਇੰਡੀਆ' ਦਾ ਮਜ਼ਾਕ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ 'ਮੇਕ ਇਨ ਇੰਡੀਆ' ਪਹਿਲ ਦਾ ਮਜ਼ਾਕ ਉਡਾਇਆ ਸੀ। ਕਾਂਗਰਸ ਪ੍ਰਧਾਨ ਨੇ ਅੰਕੜਿਆਂ ਨੂੰ 'ਫੇਕ ਇਨ ਇੰਡੀਆ ਪ੍ਰੋਗਰਾਮ' ਦੀ ਤਾਜ਼ਾ ਜਾਣਕਾਰੀ ਦੱਸਿਆ। ਉਨ੍ਹਾਂ ਨੇ ਵੀਰਵਾਰ ਨੂੰ 'ਫੇਕ ਇਨ ਇੰਡੀਆ' ਹੈੱਸ਼ਟੈਗ ਲਗਾਉਂਦੇ ਹੋਏ ਕੀਤੇ ਗਏ ਟਵੀਟ 'ਚ ਕਿਹਾ ਹੈ, ਲੋਗੋਂ 'ਫੇਕ ਇਨ ਇੰਡੀਆ ਪ੍ਰੋਗਰਾਮ' ਬਾਰੇ ਇਕ ਤਾਜ਼ਾ ਜਾਣਕਾਰੀ।'' ਇਸ ਟਵੀਟ ਨਾਲ ਇਕ ਸਮਾਚਾਰ ਵੀ ਟੈਗ ਕੀਤਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ 'ਚ ਤਾਜ਼ਾ ਨਿਵੇਸ਼ 13 ਸਾਲਾਂ ਦੇ ਹੇਠਲੇ ਪੱਧਰ 'ਤੇ ਪੁੱਜ ਗਿਆ ਹੈ, ਕਿਉਂਕਿ ਦਸੰਬਰ ਤਿਮਾਹੀ 'ਚ ਰੁਕੇ ਪ੍ਰਾਜੈਕਟਾਂ ਦੀ ਗਿਣਤੀ ਵਧ ਗਈ ਹੈ।
