ਰਾਜ ਸਭਾ ਤੋਂ ਸਸਪੈਂਡ ਹੋਣ ਮਗਰੋਂ ਰਾਘਵ ਚੱਢਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ਆਖੀ ਇਹ ਗੱਲ

Friday, Aug 11, 2023 - 09:07 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਦਨ ਤੋਂ ਆਪਣੇ ਸਸਪੈਂਸ਼ਨ ਤੋਂ ਬਾਅਦ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਘਵ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਸਵਾਲ ਕੀਤਾ ਹੈ ਕਿ ਮੇਰਾ ਅਪਰਾਧ ਕੀ ਹੈ, ਜਿਸ ਕਾਰਨ ਮੈਨੂੰ ਸਸਪੈਂਡ ਕੀਤਾ ਗਿਆ ਹੈ? ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਮੈਂ ਸਸਪੈਂਡਿਡ ਸੰਸਦ ਮੈਂਬਰ ਰਾਘਵ ਚੱਢਾ.. ਮੈਨੂੰ ਰਾਜ ਸਭਾ ਤੋਂ ਅੱਜ ਸਸਪੈਂਡ ਕਰ ਦਿੱਤਾ ਗਿਆ। ਮੈਂ ਜਾਣਨਾ ਚਾਹੁੰਦਾ ਹਾਂ ਕਿ ਮੇਰਾ ਅਪਰਾਧ ਕੀ ਹੈ। ਕੀ ਮੇਰਾ ਇਹ ਅਪਰਾਧ ਹੈ ਕਿ ਮੈਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੇ ਨੇਤਾਵਾਂ ਤੋਂ ਪਾਰਲੀਮੈਂਟ 'ਚ ਖੜ੍ਹਾ ਹੋ ਕੇ ਸਵਾਲ ਪੁੱਛ ਲਿਆ?

ਇਹ ਵੀ ਪੜ੍ਹੋ- ਰਾਘਵ ਚੱਢਾ ਨੂੰ ਰਾਜ ਸਭਾ ਤੋਂ ਕੀਤਾ ਗਿਆ ਸਸਪੈਂਡ

ਰਾਘਵ ਨੇ ਅੱਗੇ ਕਿਹਾ ਕਿ ਕੀ ਮੇਰਾ ਇਹ ਅਪਰਾਧ ਹੈ ਕਿ ਮੈਂ ਦਿੱਲੀ ਸੇਵਾ ਬਿੱਲ 'ਤੇ ਆਪਣੀ ਗੱਲ ਰੱਖਦੇ ਹੋਏ ਭਾਜਪਾ ਦੇ ਸਭ ਤੋਂ ਵੱਡੇ ਨੇਤਾਵਾਂ ਤੋਂ ਨਿਆਂ ਦੀ ਮੰਗ ਕੀਤੀ? ਉਨ੍ਹਾਂ ਨੇ ਉਨ੍ਹਾਂ ਦਾ ਹੀ ਪੁਰਾਣਾ ਘੋਸ਼ਣਾ ਪੱਤਰ ਦਿਖਾ ਕੇ ਵਾਦੇ ਪੂਰੇ ਕਰਨ ਲਈ ਕਿਹਾ? ਭਾਜਪਾ ਨੂੰ ਸ਼ੀਸ਼ਾ ਦਿਖਾਇਆ ਅਤੇ ਅੱਜ ਦੀ ਭਾਜਪਾ ਨੂੰ ਅਡਵਾਨੀ ਵਾਦੀ ਅਤੇ ਵਾਜਪੇਈ ਵਾਦੀ ਹੋਣ ਦੀ ਗੱਲ ਕਹੀ। ਕੀ ਇਨ੍ਹਾਂ ਨੂੰ ਇਹ ਡਰ ਸਤਾਉਂਦਾ ਹੈ ਕਿ ਕਿਵੇਂ ਇਕ 34 ਸਾਲਾ ਨੌਜਵਾਨ ਸੰਸਦ 'ਚ ਖੜ੍ਹਾ ਹੋ ਕੇ ਸਾਨੂੰ ਲਲਕਾਰਦਾ ਹੈ।

ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦਾ ਜ਼ੋਰਦਾਰ ਹੰਗਾਮਾ, ਕੀਤੀ ਨਾਅਰੇਬਾਜ਼ੀ

 

ਇਹ ਵੀ ਪੜ੍ਹੋ- ਗੁੜ ਦਾ ਗੋਹਾ ਕਿਵੇਂ ਕਰਨਾ ਹੈ, ਇਸ ਵਿਚ ਇਹ ਮਾਹਿਰ ਹਨ, PM ਮੋਦੀ ਨੇ ਕਾਂਗਰਸ 'ਤੇ ਲਈ ਚੁਟਕੀ

ਰਾਘਵ ਨੇ ਕਿਹਾ ਕਿ ਇਹ ਲੋਕ ਬਹੁਤ ਸ਼ਕਤੀਸ਼ਾਲੀ ਲੋਕ ਹਨ, ਇਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਸੇ ਹਫਤੇ ਮੈਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੇ ਦੋ ਨੋਟਿਸ ਆ ਚੁੱਕੇ ਹਨ। ਸ਼ਾਇਦ ਇਹ ਵੀ ਆਪਣੇ ਆਪ 'ਚ ਇਕ ਰਿਕਾਰਡ ਹੋਵੇਗਾ। ਸਦਨ ਦੇ ਅੰਦਰ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਵਿਰੋਧੀ ਧਿਰ ਦੇ ਨੇਤਾ ਦਾ ਮਾਈਕ ਬੰਦ ਕਰ ਦਿੱਤਾ ਹੈ। ਇਸੇ ਮਾਨਸੂਨ ਸੈਸ਼ਨ 'ਚ 'ਆਪ' ਦੇ ਤਿੰਨ ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਹੈ। ਇਹ ਲੋਕ ਚਾਹੁੰਦੇ ਹਨ ਕਿ ਕੋਈ ਵੀ ਇਨ੍ਹਾਂ ਤੋਂ ਸਵਾਲ ਨਾ ਪੁੱਛੇ, ਕੋਈ ਆਵਾਜ਼ ਨਾ ਚੁੱਕੇ, ਹਰ ਸ਼ਖਸ ਨੂੰ ਸਸਪੈਂਡ ਕਰ ਦਿਓ। ਭਾਜਪਾ ਜੇਕਰ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰ ਸਕਦੀ ਹੈ ਤਾਂ ਕੱਲ੍ਹ ਨੂੰ 'ਆਪ' ਦੇ ਕਿਸੇ ਵੀ ਸੰਸਦ ਮੈਂਬਰ ਦੀ ਮੈਂਬਰਸ਼ਿਪ ਰੱਦ ਕਰ ਸਕਦੀ ਹੈ। ਮੈਂ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀਆਂ ਇਨ੍ਹਾਂ ਚੁਣੌਤੀਆਂ ਨੂੰ ਡਰਨ ਵਾਲਾ ਨਹੀਂ ਹਾਂ, ਮੈਂ ਅੰਤ ਤਕ ਤੁਹਾਡੇ ਨਾਲ ਲੜਦਾ ਰਹਾਂਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Rakesh

Content Editor

Related News