ਦੂਜਾ ਬੱਚਾ ਪੈਦਾ ਕਰਨ 'ਤੇ ਮਿਲਣਗੇ 25,000 ਰੁਪਏ, ਵੱਡੀ ਯੋਜਨਾ ਲਿਆਉਣ ਦੀ ਤਿਆਰੀ 'ਚ ਇਹ ਸੂਬਾ ਸਰਕਾਰ

Friday, Mar 06, 2026 - 12:10 AM (IST)

ਦੂਜਾ ਬੱਚਾ ਪੈਦਾ ਕਰਨ 'ਤੇ ਮਿਲਣਗੇ 25,000 ਰੁਪਏ, ਵੱਡੀ ਯੋਜਨਾ ਲਿਆਉਣ ਦੀ ਤਿਆਰੀ 'ਚ ਇਹ ਸੂਬਾ ਸਰਕਾਰ

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਡਿੱਗਦੀ ਜਨਮ ਦਰ ਨੂੰ ਹੁਲਾਰਾ ਦੇਣ ਲਈ ਦੂਜੇ ਬੱਚੇ ਦੇ ਜਨਮ 'ਤੇ ਜੋੜਿਆਂ ਨੂੰ 25,000 ਰੁਪਏ ਦੀ ਸੌਗਾਤ ਦੇਣ 'ਤੇ ਵਿਚਾਰ ਕਰ ਰਹੀ ਹੈ।

ਨਾਇਡੂ ਨੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਟੀਚਾ ਆਂਧਰਾ ਪ੍ਰਦੇਸ਼ ਦੀ ਕੁੱਲ ਪ੍ਰਜਨਨ ਦਰ (ਟੀ.ਐੱਫ.ਆਰ.) ਨੂੰ ਮੌਜੂਦਾ 1.5 ਤੋਂ ਵਧਾ ਕੇ 2.1 ਕਰਨਾ ਹੈ। ਨਾਇਡੂ ਨੇ ਕਿਹਾ, "ਅਸੀਂ ਇੱਕ ਨਵੇਂ ਤਰੀਕੇ 'ਤੇ ਵਿਚਾਰ ਕਰ ਰਹੇ ਹਾਂ। ਅਸੀਂ ਦੂਜੇ ਜਾਂ ਉਸ ਤੋਂ ਬਾਅਦ ਹੋਣ ਵਾਲੇ ਬੱਚੇ ਲਈ ਮਾਪਿਆਂ ਨੂੰ ਪ੍ਰਸੂਤੀ ਦੇ ਸਮੇਂ ਹੀ 25,000 ਰੁਪਏ ਦੇਵਾਂਗੇ। ਇਹ ਇੱਕ ਵੱਡਾ ਬਦਲਾਅ ਹੋਵੇਗਾ। ਜੇਕਰ ਅਸੀਂ ਅਜਿਹਾ ਕਰ ਪਾਉਂਦੇ ਹਾਂ, ਤਾਂ ਇਹ ਬਹੁਤ ਲਾਭਦਾਇਕ ਹੋਵੇਗਾ।"

ਇਹ ਵੀ ਪੜ੍ਹੋ- BSNL ਦਾ ਧਮਾਕੇਦਾਰ ਹੋਲੀ ਆਫ਼ਰ! ਇਸ ਰਿਚਾਰਜ ਪਲਾਨ 'ਤੇ ਮਿਲ ਰਿਹਾ ਹੈ ਵੱਡਾ ਫਾਇਦਾ

ਅਪ੍ਰੈਲ ਤੋਂ ਲਾਗੂ ਹੋਵੇਗੀ ਨਵੀਂ ਜਨਸੰਖਿਆ ਨੀਤੀ 

ਮੁੱਖ ਮੰਤਰੀ ਨੇ ਜਨਸੰਖਿਆ ਪ੍ਰਬੰਧਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਈ ਦੇਸ਼ ਵਧਦੀ ਉਮਰ ਵਾਲੀ ਆਬਾਦੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮਾਰਚ ਦੇ ਅੰਤ ਤੱਕ ਜਨਸੰਖਿਆ ਪ੍ਰਬੰਧਨ ਨੀਤੀ ਲਿਆਉਣ ਅਤੇ ਅਪ੍ਰੈਲ ਤੋਂ ਇਸ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ- ਫਿਰ ਕਰਵਟ ਬਦਲੇਗਾ ਮੌਸਮ, ਇਨ੍ਹਾਂ ਸੂਬਿਆਂ ਲਈ ਮੀਂਹ ਦੀ ਚਿਤਾਵਨੀ ਜਾਰੀ


author

Rakesh

Content Editor

Related News