ਬੰਗਲਾ ਅਲਾਟਮੈਂਟ ਮਾਮਲੇ ’ਚ ਰਾਘਵ ਚੱਢਾ ਦੀ ਪਟੀਸ਼ਨ ’ਤੇ ਅਦਾਲਤ 10 ਜੁਲਾਈ ਨੂੰ ਲਵੇਗੀ ਫ਼ੈਸਲਾ

Thursday, Jun 08, 2023 - 06:31 PM (IST)

ਬੰਗਲਾ ਅਲਾਟਮੈਂਟ ਮਾਮਲੇ ’ਚ ਰਾਘਵ ਚੱਢਾ ਦੀ ਪਟੀਸ਼ਨ ’ਤੇ ਅਦਾਲਤ 10 ਜੁਲਾਈ ਨੂੰ ਲਵੇਗੀ ਫ਼ੈਸਲਾ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਵੱਲੋਂ ਦਾਖ਼ਲ ਅਰਜ਼ੀ ਸੁਣਵਾਈ ਯੋਗ ਹੈ ਜਾਂ ਨਹੀਂ, ਇਸ ’ਤੇ 10 ਜੁਲਾਈ ਨੂੰ ਕੋਈ ਫ਼ੈਸਲਾ ਲੈ ਸਕਦੀ ਹੈ। ਚੱਢਾ ਦੀ ਇਸ ਅਰਜ਼ੀ ’ਚ ਉਨ੍ਹਾਂ ਦੇ ਬੰਗਲੇ ਦੀ ਅਲਾਟਮੈਂਟ ਰੱਦ ਕੀਤੇ ਜਾਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ। ਚੱਢਾ ਨੇ 3 ਮਾਰਚ 2023 ਦੇ ਇਕ ਪੱਤਰ ਨੂੰ ਚੁਣੌਤੀ ਦਿੱਤੀ ਸੀ, ਜਿਸ ’ਚ ਰਾਜ ਸਭਾ ਸਕੱਤਰੇਤ ਵੱਲੋਂ ਉਨ੍ਹਾਂ ਨੂੰ ਅਲਾਟ ਕੀਤੇ ਬੰਗਲੇ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਸੀ।

ਐਡੀਸ਼ਨਲ ਜ਼ਿਲ੍ਹਾ ਜੱਜ ਸੁਧਾਂਸ਼ੂ ਕੌਸ਼ਿਕ ਨੇ 1 ਜੂਨ ਨੂੰ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਨੂੰ 10 ਜੁਲਾਈ ਲਈ ਸੂਚੀਬੱਧ ਕੀਤਾ। ਅਦਾਲਤ ਨੇ ਅਪ੍ਰੈਲ ਮਹੀਵੇ ’ਚ ਸਕੱਤਰੇਤ ਨੂੰ ਨਿਰਦੇਸ਼ ਦਿੱਤਾ ਸੀ ਕਿ ਅਰਜ਼ੀ ਪੈਂਡਿਗ ਹੋਣ ਤੱਕ ‘ਕਾਨੂੰਨ ਦੀ ਨਿਰਧਾਰਿਤ ਪ੍ਰਕਿਰਿਆ ਤੋਂ ਬਿਨਾਂ’ ਚੱਢਾ ਨੂੰ ਬੰਗਲੇ ਤੋਂ ਬੇਦਖਲ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਚੱਢਾ ਨੂੰ ਪਿਛਲੇ ਸਾਲ 6 ਜੁਲਾਈ ਨੂੰ ਇੱਥੇ ਪੰਡਾਰਾ ਪਾਰਕ ’ਚ ‘ਟਾਈਪ 6 ਬੰਗਲਾ ਅਲਾਟ ਕੀਤਾ ਗਿਆ ਸੀ ਪਰ ਉਨ੍ਹਾਂ 29 ਅਗਸਤ ਨੂੰ ਰਾਜ ਸਾਭ ਦੇ ਸਭਾਪਤੀ ਕੋਲ ਟਾਈਪ 7 ਰਿਹਾਇਸ਼ ਦੀ ਅਪੀਲ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੂੰ ਪੰਡਾਰਾ ਰੋਡ ’ਤੇ ਇਕ ਨਵਾਂ ਬੰਗਲਾ ਅਲਾਟ ਕੀਤਾ ਗਿਆ ਸੀ। ਹਾਲਾਂਕਿ ਇਸ ਸਾਲ ਮਾਰਚ ’ਚ ਉਹ ਅਲਾਟਮੈਂਟ ਰੱਦ ਕਰ ਦਿੱਤੀ ਗਈ ਸੀ। ਚੱਢਾ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ।


author

DIsha

Content Editor

Related News