ਰਾਘਵ ਚੱਢਾ ਦਾ BJP 'ਤੇ ਤਿੱਖਾ ਹਮਲਾ, ਕਿਹਾ- ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ ਭਾਜਪਾ
Tuesday, Dec 19, 2023 - 02:45 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ 'ਚੋਂ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਸਿਆਸੀ ਪ੍ਰਭਾਵ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਭਾਜਪਾ ਕਿਸੇ ਤੋਂ ਡਰਦੀ ਹੈ ਤਾਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ। ਉਨ੍ਹਾਂ ਸੰਸਦ ਮੈਂਬਰਾਂ ਦੀ ਮੁਅੱਤਲੀ 'ਤੇ ਕਿਹਾ ਕਿ ਮੈਂ ਕਹਾਂਗਾ ਕਿ ਇਹ ਭਾਰਤੀ ਲੋਕਤੰਤਰ 'ਚ ਇਕ ਕਾਲਾ ਦਿਨ ਹੈ।
ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਵੱਡਾ ਐਕਸ਼ਨ! ਬੰਦ ਕੀਤੇ 55 ਲੱਖ SIM, ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ
ਭਾਜਪਾ ਨੇਤਾਵਾਂ ਦੇ ਸੁਫ਼ਨੇ 'ਚ ਆਉਂਦੇ ਹਨ ਕੇਜਰੀਵਾਲ
ਰਾਘਵ ਚੱਢਾ ਨੇ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਕੁਝ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਸਗੋਂ ਇਹ ਕਹਿਣਾ ਚਾਹਾਂਗਾ ਕਿ ਇਹ ਲੋਕਤੰਤਰ ਨੂੰ ਮੁਅੱਤਲ ਕਰਨ ਵਰਗਾ ਹੈ। ਉਨ੍ਹਾਂ ਨੇ ਦਰੇਲੀ ਨਾਲ ਕਿਹਾ ਕਿ ਭਾਜਪਾ ਜੇਕਰ ਕਿਸੇ ਕੋਲੋਂ ਡਰਦੀ ਹੈ ਤਾਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ। ਭਾਜਪਾ ਉਨ੍ਹਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਹ ਸੋਂਦੇ-ਜਾਗਦੇ ਭਾਜਪਾ ਨੇਤਾਵਾਂ ਦੇ ਸੁਫ਼ਨੇ 'ਚ ਆਉਂਦੇ ਹਨ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ’ਚ ਕੋਤਾਹੀ ਦਾ ਮਾਮਲਾ : ਪੁਲਸ ਨੇ ਸੜੇ ਹੋਏ ਫ਼ੋਨ ਦੇ ਟੁਕੜੇ ਰਾਜਸਥਾਨ ’ਚੋਂ ਕੀਤੇ ਬਰਾਮਦ
ਵਕੀਲਾਂ ਕੋਲੋਂ ਸਲਾਹ ਲੈ ਕੇ ਈ.ਡੀ. ਨੂੰ ਦੇਵਾਂਗੇ ਜਵਾਬ
ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਈ.ਡੀ. ਵੱਲੋਂ ਦੂਜੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਰੀ ਸੰਮਨ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਪਾਸਨਾ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਪ੍ਰਸਤਾਵ ਪਹਿਲਾਂ ਤੋਂ ਰੱਖਿਆ ਗਿਆ ਹੈ। ਮੁੱਖ ਮੰਤਰੀ ਹਰ ਸਾਲ ਵਿਪਾਸਨਾ ਲਈ ਜਾਂਦੇ ਹਨ। ਇਸ ਗੱਲ ਨੂੰ ਸਾਰੇ ਜਾਣਦੇ ਹਨ। ਇਸਦੇ ਬਾਵਜੂਦ ਈ.ਡੀ. ਦੇ ਨੋਟਿਸ 'ਤੇ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਉਸਦਾ ਢੁੱਕਵਾਂ ਜਵਾਬ ਦੇਵਾਂਗੇ। ਪਾਰਟੀ ਇਸ ਮੁੱਦੇ 'ਤੇ ਰਾਜਨੀਤਕ ਲਿਹਾਜ ਨਾਲ ਜਵਾਬ ਦੇਵੇਗੀ।
ਇਹ ਵੀ ਪੜ੍ਹੋ- ਨਾਗਪੁਰ ’ਚ ਵਿਸਫੋਟਕ ਬਣਾਉਣ ਵਾਲੀ ਫੈਕਟਰੀ ’ਚ ਧਮਾਕਾ, 6 ਔਰਤਾਂ ਸਣੇ 9 ਦੀ ਮੌਤ