ਰਾਫੇਲ ਹਵਾਈ ਜਹਾਜ਼ਾਂ ਨੇ ਹਿੰਦ ਮਹਾਸਾਗਰ ਖੇਤਰ ’ਚ ਲੰਬੀ ਦੂਰੀ ਦਾ ਮਿਸ਼ਨ ਕੀਤਾ ਪੂਰਾ

Thursday, Jun 01, 2023 - 11:18 AM (IST)

ਰਾਫੇਲ ਹਵਾਈ ਜਹਾਜ਼ਾਂ ਨੇ ਹਿੰਦ ਮਹਾਸਾਗਰ ਖੇਤਰ ’ਚ ਲੰਬੀ ਦੂਰੀ ਦਾ ਮਿਸ਼ਨ ਕੀਤਾ ਪੂਰਾ

ਨਵੀਂ ਦਿੱਲੀ,(ਭਾਸ਼ਾ)- ਭਾਰਤੀ ਹਵਾਈ ਫੌਜ ਦੇ 4 ਰਾਫੇਲ ਲੜਾਕੂ ਜਹਾਜ਼ਾਂ ਨੇ ਹਿੰਦ ਮਹਾਸਾਗਰ ’ਤੇ 6 ਘੰਟਿਆਂ ਤੱਕ ਇੱਕ ਰਣਨੀਤਕ ਮਿਸ਼ਨ ਪੂਰਾ ਕੀਤਾ ਜਿਸ ਦੌਰਾਨ ਜਹਾਜ਼ਾਂ ਨੇ ਲੰਬੀ ਦੂਰੀ ਦੀ ਲੜਾਕੂ ਸਮਰੱਥਾ ਦਾ ਪ੍ਰਦਰਸ਼ਨ ਕੀਤਾ।

ਇਸ ਮੁਹਿੰਮ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਨੇ ਪੂਰਬੀ ਸੈਕਟਰ ਦੇ ਹਾਸੀਮਾਰਾ ਏਅਰ ਫੋਰਸ ਬੇਸ ਤੋਂ ਉਡਾਣ ਭਰੀ ਅਤੇ ਕਈ ਅਭਿਆਸ ਕੀਤੇ। ਲੋੜੀਂਦੇ ਨਤੀਜੇ ਹਾਸਲ ਕਰਨ ਤੋਂ ਬਾਅਦ ਉਹ ਬੇਸ ’ਤੇ ਪਰਤ ਆਏ। ਭਾਰਤੀ ਹਵਾਈ ਸੈਨਾ ਨੇ ਇਹ ਕਾਰਵਾਈ ਅਜਿਹੇ ਸਮੇਂ ਵਿੱਚ ਕੀਤੀ ਹੈ ਜਦੋਂ ਚੀਨ ਹਿੰਦ ਮਹਾਸਾਗਰ ਖੇਤਰ ਵਿੱਚ ਆਪਣੀ ਮੌਜੂਦਗੀ ਵਧਾ ਰਿਹਾ ਹੈ, ਜਿਸ ਨੂੰ ਭਾਰਤੀ ਸਮੁੰਦਰੀ ਫੌਜ ਦਾ ‘ਬੈਕ ਯਾਰਡ’ ਕਿਹਾ ਜਾਂਦਾ ਹੈ।


author

Rakesh

Content Editor

Related News