ਮਹਾਰਾਣੀ ਐਲਿਜ਼ਾਬੇਥ ਛੱਡ ਸਕਦੀ ਹੈ ਕਾਮਨਵੈਲਥ ਦੇ ਨੇਤਾ ਦਾ ਅਹੁਦਾ

04/17/2018 8:44:23 AM

ਨਵੀਂ ਦਿੱਲੀ, ਲੰਡਨ—ਬ੍ਰਿਟੇਨ ਦੇ ਲੰਡਨ ਸ਼ਹਿਰ ਵਿਚ ਕਾਮਨਵੈਲਥ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਲਈ ਪੀ. ਐੱਮ. ਮੋਦੀ ਮੰਗਲਵਾਰ ਨੂੰ ਲੰਡਨ ਪਹੁੰਚਣਗੇ। ਮੀਟਿੰਗ ਵਿਚ ਕਈ ਮਹੱਤਵਪੂਰਨ ਮਾਮਲਿਆਂ ਦੇ ਇਲਾਵਾ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੋ ਸਕਦੀ ਹੈ ਕਿ ਹੁਣ ਕਾਮਨਵੈਲਥ ਦੇ ਮੁਖੀ ਦੀ ਭੂਮਿਕਾ ਕੌਣ ਨਿਭਾਏਗਾ ਕਿਉਂਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਇਸ ਅਹੁਦੇ ਤੋਂ ਹਟਣਾ ਚਾਹੁੰਦੀ ਹੈ। 
ਇਸ ਸੰਗਠਨ ਵਿਚ ਅਗਵਾਈ ਵਾਲੀ ਭੂਮਿਕਾ ਹਾਸਲ ਕਰਨ ਲਈ ਪੀ. ਐੱਮ. ਮੋਦੀ ਦੀ ਲੀਡਰਸ਼ਿਪ ਵਿਚ ਭਾਰਤ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ 92 ਸਾਲਾਂ ਦੀ ਹੋ ਚੁੱਕੀ ਹੈ। ਇਸ ਲਈ ਹੁਣ ਉਸ ਦੇ ਲਈ ਜ਼ਿਆਦਾ ਯਾਤਰਾ ਕਰਨਾ ਅਤੇ ਸਰਗਰਮ ਰਹਿਣਾ ਸੰੰਭਵ ਨਹੀਂ ਹੈ।


Related News