ਯੂਰਪੀਅਨ ਯੂਨੀਅਨ ਦੀਆਂ ਚੋਣਾਂ ’ਚ ਸਭ ਤੋਂ ਮਜ਼ਬੂਤ ਨੇਤਾ ਬਣ ਕੇ ਉੱਭਰੀ ਇਟਲੀ ਦੀ PM ਮੇਲੋਨੀ
Tuesday, Jun 11, 2024 - 02:33 PM (IST)
ਮਿਲਾਨ (ਭਾਸ਼ਾ) - ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵਲੋਂ ਜੀ-7 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾਣ ਵਾਲੀ ਹੈ। ਉਹ ਯੂਰਪੀਅਨ ਸੰਸਦੀ ਚੋਣਾਂ ’ਚ ਯੂਰਪੀਅਨ ਯੂਨੀਅਨ ਦੀ ਸਭ ਤੋਂ ਸਥਿਰ ਨੇਤਾ ਵਜੋਂ ਉੱਭਰੀ ਹੈ। ਦੱਸ ਦੇਈਏ ਕਿ ਮੇਲੋਨੀ ਦੇ ਜਰਮਨ ਅਤੇ ਫਰਾਂਸੀਸੀ ਹਮਰੁਤਬਿਆਂ ਨੂੰ ਯੂਰਪੀਅਨ ਸੰਸਦੀ ਚੋਣਾਂ ’ਚ ਝਟਕਾ ਲੱਗਾ ਹੈ, ਜਦਕਿ ਮੇਲੋਨੀ ਦੀ ਦੱਖਣਪੰਥੀ ਪਾਰਟੀ ਬ੍ਰਦਰਜ਼ ਆਫ ਇਟਲੀ ਮਜ਼ਬੂਤ ਹੋ ਕੇ ਉੱਭਰੀ ਹੈ। ਇਸ ਨਾਲ ਉਹ ਯੂਰਪ ਵਿਚ ਵੀ ਇਕ ਮਜ਼ਬੂਤ ਨੇਤਾ ਵਜੋਂ ਉੱਭਰੀ ਹੈ।
ਇਹ ਵੀ ਪੜ੍ਹੋ - ਇਸ ਦੇਸ਼ 'ਚ ਪਾਣੀ ਤੋਂ ਵੀ ਸਸਤਾ ਮਿਲਦੈ 'ਪੈਟਰੋਲ', ਸਿਰਫ 73 ਰੁਪਏ 'ਚ ਫੁੱਲ ਹੋ ਜਾਵੇਗੀ ਟੈਂਕੀ
ਇਸ ਮਾਮਲੇ ਦੇ ਸਬੰਧ ਵਿਚ ਮੇਲੋਨੀ ਨੇ ਸੋਮਵਾਰ ਨੂੰ ਸਮਰਥਕਾਂ ਨੂੰ ਕਿਹਾ ਕਿ ਮੈਨੂੰ ਮਾਣ ਹੈ ਕਿ ਇਹ ਦੇਸ਼ ਜੀ-7 ’ਚ ਅਤੇ ਯੂਰਪ ’ਚ ਸਭ ਤੋਂ ਮਜ਼ਬੂਤ ਸਰਕਾਰ ਦੇ ਰੂਪ ’ਚ ਖੁਦ ਨੂੰ ਪੇਸ਼ ਕਰਦਾ ਹੈ। ਇਹ ਕੁੱਝ ਅਜਿਹਾ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ, ਜੋ ਹੁਣ ਹੋ ਰਿਹਾ ਹੈ। ਇਹ ਸੰਤੁਸ਼ਟੀ ਦੀ ਗੱਲ ਹੈ ਅਤੇ ਇਕ ਵੱਡੀ ਜ਼ਿੰਮੇਵਾਰੀ ਵੀ। ਮੇਲੋਨੀ ਇਸ ਹਫ਼ਤੇ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗੀ, ਜਦੋਂ ਉਹ 13-15 ਜੂਨ ਨੂੰ ਦੱਖਣੀ ਪੁਗਲੀਆ ਇਲਾਕੇ ’ਚ ਜੀ-7 ਬੈਠਕ ਦੀ ਅਗਵਾਈ ਕਰੇਗੀ। ਇਸ ਬੈਠਕ ’ਚ ਵਿਸ਼ਵ ਪੱਧਰੀ ਸੰਘਰਸ਼ਾਂ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਪ੍ਰਸਾਰ ਅਤੇ ਅਫਰੀਕਾ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8