ਪੁੱਤਰ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਮਾਪਿਆਂ ਅਪਣਾਇਆ ਅਨੋਖਾ ਤਰੀਕਾ, ਕਬਰ ’ਤੇ ਲਾਇਆ QR ਕੋਡ
Saturday, Mar 25, 2023 - 02:23 PM (IST)
ਤ੍ਰਿਸ਼ੂਰ (ਕੇਰਲ), (ਭਾਸ਼ਾ)– ਕੇਰਲ ਦੇ ਤ੍ਰਿਸ਼ੂਰ ਵਿਚ ਆਪਣੇ ਨੌਜਵਾਨ ਡਾਕਟਰ ਬੇਟੇ ਨੂੰ ਗੁਆ ਦੇਣ ਵਾਲੇ ਇਕ ਜੋੜੇ ਨੇ ਉਸ ਦੀਆਂ ਯਾਦਾਂ ਨੂੰ ਹਮੇਸ਼ਾ ਜ਼ਿੰਦਾ ਰੱਖਣ ਲਈ ਇਕ ਅਨੋਖਾ ਤਰੀਕਾ ਅਪਣਾਇਆ ਅਤੇ ਉਸ ਦੀ ਕਬਰ ’ਤੇ ਇਕ ਕਿਊ. ਆਰ. ਕੋਡ ਲਾਇਆ ਹੈ। ਪੇਸ਼ੇ ਤੋਂ ਡਾਕਟਰ ਇਵਿਨ ਦੀ 2021 ਵਿਚ ਬੈਡਮਿੰਟਨ ਖੇਡਦੇ ਸਮੇਂ ਅਚਾਨਕ ਬੇਹੋਸ਼ ਹੋ ਜਾਣ ਤੋਂ ਬਾਅਦ ਸਿਰਫ 26 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ– ਖ਼ਬਰਦਾਰ! ਵਿਦੇਸ਼ ’ਚ ਵੱਸਣ ਵਾਲਿਆਂ ’ਤੇ ਹੈ PM ਮੋਦੀ ਦੀ ਨਜ਼ਰ
ਇਹ ਵੀ ਪੜ੍ਹੋ– ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ: 1.2 ਕਰੋੜ ਵਟਸਐਪ ਤੇ 17 ਲੱਖ ਫੇਸਬੁਕ ਯੂਜ਼ਰਜ਼ ਨੂੰ ਬਣਾਇਆ ਗਿਆ ਨਿਸ਼ਾਨਾ
ਇਵਿਨ ਦੇ ਮਾਤਾ-ਪਿਤਾ ਨੇ ਕੇਰਲ ਵਿਚ ਕੁਰੀਆਚਿਰਾ ਦੇ ਸੇਂਟ ਜੋਸੇਫ ਚਰਚ ਵਿਚ ਆਪਣੇ ਬੇਟੇ ਦੀ ਕਬਰ ’ਤੇ ਇਕ ਕਿਊ. ਆਰ. ਕੋਡ ਲਾਉਣ ਦਾ ਫੈਸਲਾ ਕੀਤਾ, ਜਿਸ ਨੂੰ ਸਕੈਨ ਕਰ ਕੇ ਲੋਕ ਉਸ ਦੇ ਜੀਵਨ ਅਤੇ ਸ਼ਖਸੀਅਤ ਦੀ ਝਲਕ ਦੱਸਣ ਵਾਲੀਆਂ ਵੀਡੀਓਜ਼ ਦੇਖ ਸਕਣਗੇ। ਕੁਰੀਆਚਿਰਾ ਦੇ ਰਹਿਣ ਵਾਲੇ ਪਰਿਵਾਰ ਨੇ ਇਕ ਵੈੱਬ ਪੇਜ ਬਣਾਇਆ ਹੈ, ਜਿਸ ਵਿਚ ਇਵਿਨ ਦੇ ਵੀਡੀਓ ਸ਼ਾਮਲ ਹਨ। ਇਸ ਨੂੰ ਉਨ੍ਹਾਂ ਕਿਊ. ਆਰ. ਕੋਡ ਨਾਲ ਜੋੜਿਆ ਹੈ।
ਇਹ ਵੀ ਪੜ੍ਹੋ– ਭਾਰਤ 'ਚ ਵੱਡਾ ਧਮਾਕਾ ਕਰਨ ਜਾ ਰਹੀ ਮਰਸਡੀਜ਼-ਬੈਂਜ਼, ਇਕ ਸਾਲ 'ਚ ਲਾਂਚ ਕਰੇਗੀ 4 ਨਵੀਆਂ ਇਲੈਕਟ੍ਰਿਕ ਕਾਰਾਂ