ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਪੁੱਜੇ CM ਧਾਮੀ, ਪੁਰਨ ਨਿਰਮਾਣ ਤੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

Wednesday, Jul 24, 2024 - 06:13 PM (IST)

ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਪੁੱਜੇ CM ਧਾਮੀ, ਪੁਰਨ ਨਿਰਮਾਣ ਤੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਰੁਦਰਪ੍ਰਯਾਗ/ਦੇਹਰਾਦੂਨ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬੁੱਧਵਾਰ ਨੂੰ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਕੇਦਾਰਨਾਥ ਧਾਮ ਪਹੁੰਚੇ। ਉਨ੍ਹਾਂ ਨੇ ਰੁਦਰਾਭਿਸ਼ੇਕ ਅਤੇ ਬਾਬਾ ਦੀ ਵਿਸ਼ੇਸ਼ ਪੂਜਾ ਕਰਕੇ ਸੂਬੇ ਦੀ ਖੁਸ਼ਹਾਲੀ ਅਤੇ ਵਿਸ਼ਵ ਕਲਿਆਣ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕੇਦਾਰਪੁਰੀ ਵਿਚ ਚੱਲ ਰਹੇ ਪੁਨਰ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। 

PunjabKesari

ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਇਕ ਰੋਜ਼ਾ ਯਾਤਰਾ 'ਤੇ ਆਏ ਸੀ.ਐੱਮ. ਧਾਮੀ ਨੇ ਸ਼ਰਧਾਲੂਆਂ, ਪੁਜਾਰੀ ਸਮਾਜ ਅਤੇ ਮੁੱਖ ਪੁਜਾਰੀ ਨਾਲ ਮੁਲਾਕਾਤ ਕੀਤੀ। ਮੰਦਰ ਵਿਚ ਵਿਸ਼ੇਸ਼ ਪੂਜਾ ਅਤੇ ਰੁਦਰਾਭਿਸ਼ੇਕ ਕਰਕੇ ਸਮੁੱਚੇ ਵਿਸ਼ਵ ਅਤੇ ਮਨੁੱਖਤਾ ਦੇ ਭਲੇ ਦੀ ਕਾਮਨਾ ਕੀਤੀ।

PunjabKesari

ਇਸ ਦੌਰਾਨ ਉਨ੍ਹਾਂ ਬਾਬਾ ਕੇਦਾਰ ਤੋਂ ਸੂਬੇ ਦੇ ਨਿਰੰਤਰ ਵਿਕਾਸ ਲਈ ਅਸ਼ੀਰਵਾਦ ਵੀ ਮੰਗਿਆ। ਕਰੀਬ 20 ਮਿੰਟ ਦੀ ਪੂਜਾ ਤੋਂ ਬਾਅਦ ਉਨ੍ਹਾਂ ਨੇ ਧਾਮ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ਰਾਵਣ ਮਹੀਨੇ ਦੀ ਵਧਾਈ ਦਿੱਤੀ। ਧਾਮੀ ਨੇ ਧਾਮ ਦੇ ਮੁੱਖ ਪੁਜਾਰੀ ਸ਼ਿਵ ਸ਼ੰਕਰ ਲਿੰਗ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਧਾਮ ਵਿਚ ਚੱਲ ਰਹੇ ਨਿਰਮਾਣ ਅਤੇ ਹੋਰ ਕੰਮਾਂ ਸਬੰਧੀ ਵੀ ਸ਼ਰਧਾਲੂ ਪੁਜਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸੁਝਾਅ ਮੰਗੇ। ਉਨ੍ਹਾਂ ਕੇਦਾਰਪੁਰੀ ਵਿਚ ਚੱਲ ਰਹੇ ਪੁਨਰ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਉਸਾਰੀ ਅਤੇ ਪੁਨਰ ਨਿਰਮਾਣ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਅਤੇ ਗੁਣਵੱਤਾ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।

PunjabKesari

ਇਸ ਮੌਕੇ ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ, ਪੁਲਸ ਇੰਸਪੈਕਟਰ ਜਨਰਲ ਕੇ.ਐੱਸ. ਨਾਗਿਆਲ, ਜ਼ਿਲ੍ਹਾ ਮੈਜਿਸਟ੍ਰੇਟ ਸੌਰਭ ਗਹਰਵਾਰ, ਪੁਲਸ ਸੁਪਰਡੈਂਟ ਡਾ: ਵਿਸ਼ਾਖਾ ਭਰਨੇ, ਮੰਦਰ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਯੋਗਿੰਦਰ ਸਿੰਘ, ਕਾਰਜਕਾਰੀ ਇੰਚਾਰਜ ਆਰ.ਸੀ. ਤਿਵਾੜੀ, ਸਾਬਕਾ ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਉਨਿਆਲ, ਅਨੂਪ ਸੇਮਵਾਲ, ਕੇਦਾਰ ਸਭਾ ਦੇ ਪ੍ਰਧਾਨ ਰਾਜਕੁਮਾਰ ਤਿਵਾੜੀ, ਵਿਨੋਦ ਸ਼ੁਕਲਾ, ਕਿਸ਼ਨ ਬਾਗਵਾੜੀ, ਉਮੇਸ਼ ਪੋਸਟੀ, ਕੇਸ਼ਵ ਤਿਵਾੜੀ, ਦਿਨੇਸ਼ ਬਾਗਵਾੜੀ ਅਤੇ ਹੋਰ ਅਧਿਕਾਰੀ-ਕਰਮਚਾਰੀ ਅਤੇ ਸ਼ਰਧਾਲੂ ਹਾਜ਼ਰ ਸਨ।


author

Rakesh

Content Editor

Related News