ਪੰਜਾਬ-ਹਰਿਆਣਾ ਹਾਈ ਕੋਰਟ ''ਚ ਪਹਿਲੀ ਵਾਰ ਪਤੀ-ਪਤਨੀ ਬਣੇ ਜੱਜ, ਇਕੱਠੇ ਚੁੱਕੀ ਸਹੁੰ

Friday, Nov 29, 2019 - 10:35 AM (IST)

ਪੰਜਾਬ-ਹਰਿਆਣਾ ਹਾਈ ਕੋਰਟ ''ਚ ਪਹਿਲੀ ਵਾਰ ਪਤੀ-ਪਤਨੀ ਬਣੇ ਜੱਜ, ਇਕੱਠੇ ਚੁੱਕੀ ਸਹੁੰ

ਹਰਿਆਣਾ— ਪੰਜਾਬ-ਹਰਿਆਣਾ ਹਾਈ ਕੋਰਟ 'ਚ ਵੀਰਵਾਰ ਨੂੰ 6 ਜੱਜਾਂ ਦੇ ਸਹੁੰ ਚੁੱਕਣ ਦੇ ਨਾਲ ਹੀ ਇਕ ਹੋਰ ਇਤਿਹਾਸ ਜੁੜ ਰਿਹਾ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਅਤੇ ਦੇਸ਼ ਦੇ ਇਤਿਹਾਸ 'ਚ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਪਤੀ-ਪਤਨੀ ਨੇ ਇਕ ਹੀ ਦਿਨ ਸਹੁੰ ਚੁਕੀ ਹੋਵੇ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ 'ਚ ਜੱਜ ਏ.ਕੇ. ਪਾਠਕ ਅਤੇ ਜੱਜ ਇੰਦਰਮੀਤ ਕੌਰ ਨੇ ਇਕੱਠੇ ਅਹੁਦੇ ਦੀ ਸਹੁੰ ਚੁਕੀ ਸੀ।

ਚੀਫ ਜਸਟਿਸ ਰਵੀ ਸ਼ੰਕਰ ਝਾਅ ਨੇ ਪਤੀ-ਪਤਨੀ ਦੋਹਾਂ ਨੂੰ ਸਹੁੰ ਚੁਕਾਈ। ਜਿੱਥੇ ਵਿਵੇਕ ਪੁਰੀ ਮੋਹਾਲੀ ਦੇ ਜ਼ਿਲਾ ਅਤੇ ਸੈਸ਼ਨ ਜੱਜ ਹਨ, ਉੱਥੇ ਹੀ ਉਨ੍ਹਾਂ ਦੀ ਪਤਨੀ ਅਰਚਨਾ ਪੁਰੀ ਪੰਜਾਬ ਸਟੇਟ ਟਰਾਂਸਪੋਰਟ ਅਪੀਲੇਟ ਅਥਾਰਟੀ ਦੀ ਪ੍ਰੇਸਾਈਡਿੰਗ ਅਫ਼ਸਰ ਹੈ। ਦੋਹਾਂ ਦੇ ਨਾਲ ਇਕੱਠੇ ਪੰਜਾਬ-ਹਰਿਆਣਾ ਹਾਈ ਕੋਰਟ ਕੋਲਾਜੀਅਮ ਨੇ ਭੇਜੇ ਸਨ। ਇਸ ਤੋਂ ਬਾਅਦ ਕੇਂਦਰ ਸਰਕਾਰ ਦੀ ਮਨਜ਼ੂਰੀ ਲਈ ਇਹ ਪੈਂਡਿੰਗ ਸੀ। ਕੇਂਦਰ ਨੇ ਇਸ ਨੂੰ ਮਨਜ਼ੂਰ ਕਰਦੇ ਹੋਏ ਪਤੀ-ਪਤਨੀ ਦੇ ਨਾਲ ਚਾਰ ਹੋਰ ਨਾਂਵਾਂ 'ਤੇ ਮੋਹਰ ਲੱਗਾ ਦਿੱਤੀ ਸੀ।


author

DIsha

Content Editor

Related News