ਤਲਾਕ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਇੰਜੀਨੀਅਰ ਨੇ ਕੀਤਾ ਮਾਂ ਦਾ ਬੇਰਹਿਮੀ ਨਾਲ ਕਤਲ
Monday, Feb 12, 2024 - 03:00 PM (IST)
ਪੁਣੇ (ਏਜੰਸੀ)- ਪੁਣੇ ਦੇ ਇਕ ਇੰਜੀਨੀਅਰ ਨੇ ਆਪਣੇ ਹਾਲ ਹੀ 'ਚ ਹੋਏ ਤਲਾਕ ਲਈ ਆਪਣੀ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਖੜਕੀ ਪੁਲਸ ਸਟੇਸ਼ਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਇਹ ਘਟਨਾ 10 ਫਰਵਰੀ ਦੇਰ ਰਾਤ ਦੋਸ਼ੀ ਗਿਆਨੇਸ਼ਵਰ ਐੱਸ.ਪਵਾਰ (35) ਦੇ ਰੇਂਜ ਹਿਲਸ ਕੁਆਰਟਰ 'ਚ ਹੋਈ, ਜੋ ਖੜਕੀ ਗੋਲਾ ਬਾਰੂਦ ਫੈਕਟਰੀ ਦੇ ਦੂਰਸੰਚਾਰ ਵਿਭਾਗ 'ਚ ਇੰਜੀਨੀਅਰ ਵਜੋਂ ਤਾਇਨਾਤ ਹੈ। ਉਸ ਨੂੰ ਅਹਿਮਦਨਗਰ ਦੇ ਸ਼ਿਰਡੀ ਤੀਰਥ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਰਿਮਾਂਡ ਲਈ ਮੈਜਿਸਟਰੇਟ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ, ਕੁਝ ਸਮੇਂ ਪਹਿਲੇ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਪਵਾਰ ਪਰੇਸ਼ਾਨ ਸੀ, ਇਸ ਲਈ ਖੜਕੀ 'ਚ ਇਕੱਲੇ ਰਹਿ ਰਿਹਾ ਸੀ ਅਤੇ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ ! ਘਰ 'ਚ ਅੱਗ ਲੱਗਣ ਨਾਲ ਜਿਊਂਦੀਆਂ ਸੜੀਆਂ ਤਿੰਨ ਭੈਣਾਂ
ਪਿਛਲੇ ਹਫ਼ਤੇ ਉਸ ਨੇ ਫੋਨ 'ਤੇ ਅਹਿਮਦਨਗਰ ਜ਼ਿਲ੍ਹੇ ਦੇ ਸ਼੍ਰੀਰਾਮਪੁਰ 'ਚ ਰਹਿਣ ਵਾਲੀ 56 ਸਾਲਾ ਆਪਣੀ ਮਾਂ ਗੁਨਫਾਬਾਈ ਐੱਸ. ਪਵਾਰ ਨੂੰ ਮਿਲਣ ਅਤੇ ਉਨ੍ਹਾਂ ਨਾਲ ਕੁਝ ਸਮੇਂ ਬਿਤਾਉਣ ਦੀ ਅਪੀਲ ਕੀਤੀ ਅਤੇ ਉਹ ਤੁਰੰਤ ਸਹਿਮਤ ਹੋ ਗਈ ਪਰ ਅੱਧੀ ਰਾਤ ਤੋਂ ਠੀਕ ਪਹਿਲੇ ਗਿਆਨੇਸ਼ਵਰ ਨੇ ਇਕ ਤੇਜ਼ਧਾਰ ਹਥਿਆਰ ਨਾਲ ਮਾਂ ਦਾ ਗਲ਼ਾ ਵੱਢ ਦਿੱਤਾ ਅਤੇ ਆਪਣਾ ਸਾਮਾਨ ਪੈਕ ਕਰ ਕੇ ਅਤੇ ਘਰ ਨੂੰ ਬੰਦ ਕਰ ਕੇ ਤੜਕੇ ਅਪਰਾਧ ਵਾਲੀ ਜਗ੍ਹਾ ਤੋਂ ਦੌੜ ਗਿਆ। ਏ.ਐੱਸ.ਆਈ. ਬੀ.ਆਰ. ਭਾਲੇਰਾਵ ਨੇ ਕਿਹਾ, 11 ਫਰਵਰੀ ਨੂੰ ਗੁਆਂਢੀਆਂ ਨੇ ਬੰਦ ਘਰ ਦੇਖਿਆ ਅਤੇ ਕੁਝ ਗੜਬੜ ਦੇਖਦੇ ਹੋਏ ਪੁਲਸ ਨੂੰ ਬੁਲਾਇਆ। ਜਦੋਂ ਪਵਾਰ ਪਰਿਵਾਰ ਦੇ ਘਰ 'ਚ ਦਾਖ਼ਲ ਹੋਏ ਤਾਂ ਖੜਕੀ ਪੁਲਸ ਨੂੰ ਗੁਨਫਾਬਾਈ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਹੋਈ ਮਿਲੀ। ਦੋਸ਼ੀ ਨੂੰ ਅਹਿਮਦਨਗਰ ਦੇ ਸ਼ਿਰਡੀ ਤੀਰਥ ਸ਼ਹਿਰ ਤੋਂ ਫੜ ਲਿਆ ਗਿਆ। ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਸੰਕੇਤ ਦਿੱਤਾ ਹੈ ਕਿ ਉਹ ਉਸ ਦੇ ਪ੍ਰਤੀ ਗੁੱਸਾ ਰੱਖਦਾ ਸੀ, ਕਿਉਂਕਿ ਕੁਝ ਸਮੇਂ ਪਹਿਲਾਂ ਹੋਏ ਉਸ ਦੇ ਤਲਾਕ ਲਈ ਉਹ ਜ਼ਿੰਮੇਵਾਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8