''ਬਾਬਾ ਕਾ ਢਾਬਾ'' ਨੇ ਦੂਜਿਆਂ ਲਈ ਖੋਲ੍ਹੇ ਕਿਸਮਤ ਦੇ ਬੰਦ ਦਰਵਾਜ਼ੇ, ਹੁਣ ਇਨ੍ਹਾਂ ਲੋਕਾਂ ਨੇ ਕੀਤਾ ਕਮਾਲ
Saturday, Oct 17, 2020 - 12:07 PM (IST)
ਨਵੀਂ ਦਿੱਲੀ/ਪੁਣੇ— ਸੋਸ਼ਲ ਮੀਡੀਆ 'ਤੇ ਪ੍ਰਚਾਰ ਸਦਕਾ ਅੱਜ 'ਬਾਬਾ ਕਾ ਢਾਬਾ' ਬੁਲੰਦੀਆਂ ਛੂਹ ਰਿਹਾ ਹੈ। ਦਿੱਲੀ ਦੇ ਮਾਲਵੀਯ ਨਗਰ ਸਥਿਤ 'ਬਾਬਾ ਕਾ ਢਾਬਾ' ਅੱਜ ਕਾਫੀ ਮਸ਼ਹੂਰ ਹੋ ਗਿਆ ਹੈ। ਇਸ ਢਾਬੇ ਨੂੰ ਚਲਾਉਣ ਵਾਲੇ ਬਜ਼ੁਰਗ ਜੋੜੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਬਸ ਇਸ ਤੋਂ ਉਨ੍ਹਾਂ ਦੇ ਦਿਨ ਬਦਲ ਗਏ। ਕੱਲ ਤੱਕ ਜੋ ਉਨ੍ਹਾਂ ਦੇ ਢਾਬੇ 'ਤੇ ਘੱਟ ਗਿਣਤੀ 'ਚ ਲੋਕ ਖਾਣਾ ਖਾਣ ਪੁੱਜਦੇ ਸਨ, ਉੱਥੇ ਅੱਜ ਵੱਡੀ ਭੀੜ ਵੇਖਣ ਨੂੰ ਮਿਲ ਰਹੀ ਹੈ। ਲੋਕਾਂ ਨੂੰ ਹਮਦਰਦੀ ਹੋਈ ਅਤੇ ਉਨ੍ਹਾਂ ਨੇ ਬਾਬਾ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਇਹ ਕਾਰਵਾਂ ਦੇਸ਼ ਦੇ ਹਰ ਸੂਬੇ ਤੱਕ ਜਾ ਪਹੁੰਚਿਆ ਹੈ। ਜਿਸ ਦੇ ਤਹਿਤ ਲੋਕ ਆਪਣੇ ਇਲਾਕੇ ਵਿਚ ਮੌਜੂਦ ਬਜ਼ੁਰਗ ਦੁਕਾਨਦਾਰਾਂ ਦੀ ਮਦਦ ਲਈ ਉਨ੍ਹਾਂ ਦੀ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ 'ਤੇ ਸ਼ੇਅਰ ਕਰ ਰਹੇ ਹਨ।
ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਦੀਆਂ ਨਵੀਆਂ ਤਸਵੀਰਾਂ ਵਾਇਰਲ, IAS ਨੇ ਕਿਹਾ-'ਸਭ ਕੁਝ ਹੈ ਪਰ ਬਾਬਾ ਨਹੀਂ'
'ਬਾਬਾ ਕਾ ਢਾਬਾ' ਵਰਗਾ ਬਜ਼ੁਰਗ ਜੋੜਾ ਪੁਣੇ ਵਿਚ ਵੀ ਹੈ। ਜੋ ਕਿ ਸਿਰਫ 20 ਰੁਪਏ ਵਿਚ ਬੈਸਟ ਮਟਕੀ ਭੇਲ ਖੁਆ ਰਹੇ ਹਨ। ਪੁਣੇ ਦੇ ਲੋਕਾਂ ਉਨ੍ਹਾਂ ਨੂੰ ਪ੍ਰਮੋਟ ਕਰਨ ਲਈ ਅੱਗੇ ਆਏ ਹਨ। ਇਕ ਯੂਜ਼ਰ ਨੇ ਲਿਖਿਆ- ਪੁਣੇ ਤੋਂ ਮੇਘਾ ਅਮੋਲ ਨਵੇਲ ਭਾਵਕਰ। ਦਿੱਲੀ ਦੇ 'ਬਾਬਾ ਕਾ ਢਾਬਾ' ਵਾਂਗ ਇੱਥੇ ਪੁਣੇ ਦੇ ਇਕ ਬਜ਼ੁਰਗ ਜੋੜਾ ਸਿਰਫ 20 ਰੁਪਏ ਵਿਚ ਬੈਸਟ ਮਟਕੀ ਭੇਲ ਖੁਆਉਂਦੇ ਹਨ। ਇਹ ਤੁਹਾਨੂੰ ਪਦਮਾਵਤੀ, ਪੁਣੇ ਸਤਾਰਾ ਰੋੜ 'ਤੇ ਸਵਾਮੀ ਵਿਵੇਕਾਨੰਦ ਦੇ ਬੁੱਤ ਕੋਲ ਮਿਲਣਗੇ।
ਜੋੜੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਦਿੱਲੀ ਦੇ 'ਬਾਬਾ ਕਾ ਢਾਬਾ' ਵਾਂਗ ਇਨ੍ਹਾਂ ਨੂੰ ਵੀ ਸ਼ੇਅਰ ਕਰ ਦਿਓ। ਇਸ ਤਸਵੀਰ ਨੂੰ 9 ਹਜ਼ਾਰ ਤੋਂ ਵਧ ਲਾਈਕ ਅਤੇ 4 ਹਜ਼ਾਰ ਤੋਂ ਵਧੇਰੇ ਰੀ-ਟਵੀਟ ਮਿਲ ਚੁੱਕੇ ਹਨ। ਤਸਵੀਰ ਵਿਚ ਬਜ਼ੁਰਗ ਜੋੜਾ ਸਕੂਟੀ ਨੂੰ ਦੁਕਾਨ ਵਾਂਗ ਸਜਾ ਕੇ ਉਸ 'ਤੇ ਮਟਕੀ ਭੇਲ ਵੇਚ ਰਿਹਾ ਹੈ। ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਹੋਣ ਮਗਰੋਂ ਲੋਕ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਪੁਣੇ ਦੇ ਲੋਕਾਂ ਨੇ ਵੀ ਦਿਲ ਦੇ 'ਬਾਬਾ ਕਾ ਢਾਬਾ' ਦੇ ਬਜ਼ੁਰਗ ਜੋੜੇ ਵਾਂਗ ਮਦਦ ਦਾ ਫ਼ੈਸਲਾ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਣੇ ਵਾਲੇ ਵੀ ਘੱਟ ਨਹੀਂ ਹਨ। ਇਸ ਤਰ੍ਹਾਂ 'ਬਾਬਾ ਕਾ ਢਾਬਾ' ਨੇ ਕਈ ਲੋਕਾਂ ਦੇ ਬੰਦ ਕਿਸਮਤ ਦੇ ਦਰਵਾਜ਼ੇ ਖੋਲ੍ਹੇ ਹਨ।