ਪੁਲਵਾਮਾ ਹਮਲਾ : ਇਸ ਨੌਜਵਾਨ ਨੇ ਹਰ ਸ਼ਹੀਦ ਦੇ ਘਰੋਂ ਮਿੱਟੀ ਇਕੱਠੀ ਕਰ ਦਿੱਤੀ ਸ਼ਰਧਾਂਜਲੀ

02/14/2020 10:19:37 AM

ਜੰਮੂ— ਪੁਲਵਾਮਾ ਹਮਲੇ ਦੇ ਇਕ ਸਾਲ ਬਾਅਦ ਦਿਮਾਗ਼ 'ਚ ਉਸ ਭਿਆਨਕ ਘਟਨਾ ਦੀਆਂ ਯਾਦਾਂ ਕੰਬਣੀ ਪੈਦਾ ਕਰ ਰਹੀਆਂ ਹਨ। ਹਰ ਕੋਈ ਸ਼ਹੀਦ ਹੋਏ ਜਵਾਨਾਂ ਨੂੰ ਆਪਣੇ-ਆਪਣੇ ਤਰੀਕੇ ਨਾਲ ਯਾਦ ਕਰ ਰਿਹਾ ਹੈ। ਇਸ ਮੌਕੇ ਕਸ਼ਮੀਰ ਦੇ ਲੇਥਪੋਰਾ ਸਥਿਤ ਸੀ.ਆਰ.ਪੀ.ਐੱਫ. ਕੈਂਪਸ ਦੇ ਸ਼ਹੀਦਾਂ ਲਈ ਸ਼ਰਧਾਂਜਲੀ ਸਭਾ ਆਯੋਜਿਤ ਕੀਤੀ ਜਾਵੇਗੀ। ਇਸ ਸਭਾ 'ਚ ਉਮੇਸ਼ ਗੋਪੀਨਾਥ ਯਾਦਵ ਇਕਮਾਤਰ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਹਿੱਸਾ ਲੈਣਗੇ। ਬੈਂਗਲੁਰੂ ਵਾਸੀ ਉਮੇਸ਼ ਗੋਪੀਨਾਥ ਯਾਦਵ ਪੇਸ਼ੇ ਤੋਂ ਮਿਊਜ਼ੀਸ਼ੀਅਨ ਅਤੇ ਫਾਰਮਾਕਾਲਜਿਸਟ ਹਨ। ਪਿਛਲੇ ਇਕ ਸਾਲਾਂ ਤੋਂ ਸ਼ਹੀਦਾਂ ਨੂੰ ਅਨੋਖੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਹੇ ਹਨ। ਇਸ ਦੌਰਾਨ ਉਹ ਸ਼ਹੀਦਾਂ ਦੇ ਘਰ ਗਏ ਅਤੇ ਉਨ੍ਹਾਂ ਦੇ ਪਿੰਡਾਂ ਤੋਂ ਮਿੱਟੀ ਇਕੱਠੀ ਕੀਤੀ।

PunjabKesariਇਸ ਯਾਤਰਾ ਨੂੰ ਤੀਰਥ ਯਾਤਰਾ ਮੰਨਦੇ ਹਨ ਉਮੇਸ਼
ਅਜਮੇਰ 'ਚ ਸੰਗੀਤ ਸਮਾਰੋਹ ਤੋਂ ਬਾਅਦ ਉਮੇਸ਼ ਪਿਛਲੇ ਸਾਲ 14 ਫਰਵਰੀ ਆਪਣੇ ਘਰ ਬੈਂਗਲੁਰੂ ਆ ਰਹੇ ਸਨ। ਉਹ ਉਸ ਸਮੇਂ ਜੈਪੁਰ ਏਅਰਪੋਰਟ 'ਤੇ ਹੀ ਸਨ, ਜਦੋਂ ਉੱਥੇ ਟੀ.ਵੀ. 'ਚ ਸੀ.ਆਰ.ਪੀ.ਐੱਫ. ਹਮਲੇ ਦੀ ਨਿਊਜ਼ ਆਉਣ ਲੱਗੀ। ਹਾਦਸੇ ਵਾਲੀ ਜਗ੍ਹਾ ਦੀਆਂ ਭਿਆਨਕ ਤਸਵੀਰਾਂ ਦੇਖਦੇ ਹੀ ਉਨ੍ਹਾਂ ਨੇ ਬਹਾਦਰਾਂ ਦੇ ਪਰਿਵਾਰਾਂ ਲਈ ਕੁਝ ਕਰਨ ਦਾ ਫੈਸਲਾ ਕੀਤਾ। ਜਾਧਵ ਨੇ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪੂਰੇ ਭਾਰਤ 'ਚ 61 ਹਜ਼ਾਰ ਕਿਲੋਮੀਟਰ ਦੀ ਯਾਤਰਾ ਕੀਤੀ। ਪਿਛਲੇ ਹਫਤੇ ਹੀ ਉਨ੍ਹਾਂ ਦੀ ਇਹ ਯਾਤਰਾ ਖਤਮ ਹੋਈ, ਜਿਸ ਨੂੰ ਉਹ 'ਤੀਰਥ ਯਾਤਰਾ' ਮੰਨਦੇ ਹਨ। ਜਾਧਵ ਅਸਥੀ ਕਲਸ਼ ਦਿਖਾਉਂਦੇ ਹੋਏ ਕਹਿੰਦੇ ਹਨ,''ਮੈਂ ਪੂਰੇ ਸਾਲ ਹਰੇਕ ਜਵਾਨ ਦੇ ਘਰ ਦੇ ਬਾਹਰੋਂ ਮਿੱਟੀ ਇਕੱਠੀ ਕੀਤੀ। ਇਹ ਸਭ ਕੁਝ ਇੱਥੇ ਹੈ ਇਸ ਅਸਥੀ ਕਲਸ਼ 'ਚ।''

PunjabKesariਕਾਰ 'ਚ ਬਿਤਾਉਂਦੇ ਸਨ ਰਾਤ
ਕਸ਼ਮੀਰ ਜਾਂਚ ਹੋਏ ਹਮੇਸ਼ ਨੇ ਦੱਸਿਆ ਕਿ ਇਹ ਯਾਤਰਾ ਉਨ੍ਹਾਂ ਲਈ ਕਾਫੀ ਖਾਸ ਸੀ। ਉਨ੍ਹਾਂ ਨੇ ਦੱਸਿਆ,''ਜਵਾਨਾਂ ਦੇ ਪਰਿਵਾਰਾਂ ਨੂੰ ਲੱਭਣਾ ਇੰਨਾ ਸੌਖਾ ਨਹੀਂ ਸੀ। ਕੁਝ ਘਰ ਕਾਫ਼ੀ ਅੰਦਰ ਦੇ ਇਲਾਕੇ 'ਚ ਸਨ। ਇਸ ਤੋਂ ਬਾਅਦ ਕਈ ਹੋਰ ਚੁਣੌਤੀਆਂ ਵੀ ਸਨ।'' ਉਮੇਸ਼ ਦੀ ਕਾਰ 'ਚ ਦੇਸ਼ ਭਗਤੀ ਦੇ ਸਲੋਗਨ ਲਿਖੇ ਹੋਏ ਹਨ ਅਤੇ ਰਾਤ ਬਿਤਾਉਣ ਲਈ ਉਹ ਇਸ ਦੇ ਅੰਦਰ ਸੌਂਦੇ ਸਨ। ਉਹ ਹੋਟਲ ਦਾ ਖਰਚਾ ਨਹੀਂ ਚੁੱਕ ਸਕਦੇ ਸਨ।

PunjabKesariਇਕੱਠੇ ਖਾਂਦੇ ਸੀ ਅਤੇ ਰੋਂਦੇ ਸੀ
ਪਰਿਵਾਰ ਵਾਲਿਆਂ ਨਾਲ ਮਿਲਣ ਦੇ ਅਨੁਭਵ ਬਾਰੇ ਉਨ੍ਹਾਂ ਨੇ ਦੱਸਿਆ,''ਅਸੀਂ ਇਕੱਠੇ ਖਾਂਦੇ ਸਨ ਅਤੇ ਰੋਂਦੇ ਸੀ।'' ਹਰ ਪੜਾਅ 'ਤੇ ਉਨ੍ਹਾਂ ਨੇ ਇਕ ਮੁੱਠੀ ਮਿੱਟੀ ਇਕੱਠੀ ਕੀਤੀ ਅਤੇ ਉਸ ਨੂੰ ਇਕ ਕਲਸ਼ 'ਚ ਰੱਖਿਆ, ਜਿਸ ਨੂੰ ਹੁਣ ਉਹ ਸ਼੍ਰੀਨਗਰ ਦੇ ਸੀ.ਆਰ.ਪੀ.ਐੱਫ. ਨੂੰ ਦੇਣਗੇ। ਸਪੈਸ਼ਲ ਡੀ.ਜੀ. (ਜੰਮੂ-ਕਸ਼ਮੀਰ ਜੋਨ) ਜੁਲਫੀਕਾਰ ਹਸਨ ਨੇ ਦੱਸਿਆ ਕਿ ਸ਼ਰਧਾਂਜਲੀ ਸਭਾ ਸ਼ਾਂਤ ਅਤੇ ਸਾਧਾਰਨ ਰੂਪ ਨਾਲ ਹੋਵੇਗੀ ਪਰ ਜਾਧਵ ਨੂੰ ਉਨ੍ਹਾਂ ਦੇ ਇਸ ਕੰਮ ਨੂੰ ਪਛਾਣ ਦੇਣ ਲਈ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ ਹੈ।

ਪਤਨੀ ਤੇ ਬੱਚਿਆਂ ਨੂੰ ਹੈ ਉਮੇਸ਼ 'ਤੇ ਮਾਣ
ਜਾਧਵ ਨੂੰ ਉਮੀਦ ਹੈ ਕਿ ਉਨ੍ਹਾਂ ਨੇ ਜੋ ਕੀਤਾ, ਉਹ ਉਨ੍ਹਾਂ ਦੇ ਪਰਿਵਾਰ ਲਈ ਵੀ ਨਜ਼ੀਰ ਬਣੇਗਾ। ਉਨ੍ਹਾਂ ਨੇ ਦੱਸਿਆ,''ਮੇਰੀ ਪਤਨੀ ਅਤੇ ਬੱਚਿਆਂ ਨੂੰ ਮੇਰੇ 'ਤੇ ਮਾਣ ਹੈ। ਮੈਨੂੰ ਉਮੀਦ ਹੈ ਕਿ ਕਿਸੇ ਦਿਨ ਮੇਰੇ ਬੱਚੇ ਵੀ ਫੌਜ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਣਗੇ। ਮੇਰੇ ਲਈ ਇਹੀ ਸਨਮਾਨ ਹੋਵੇਗਾ।''


DIsha

Content Editor

Related News