ਮੰਦਰ ''ਚ ਦਰਸ਼ਨ ਕਰਦੀ ਔਰਤਾਂ ਦਾ ਅਸ਼ਲੀਲ ਵੀਡੀਓ ਬਣਾਉਂਦਾ ਫੜਿਆ ਪੁਜਾਰੀ

05/30/2017 7:58:02 AM

ਕਾਨਪੁਰ — ਕਾਨਪੁਰ ਦੇ ਪ੍ਰਸਿੱਧ ਆਨੰਦੇਸ਼ਵਰ ਧਾਮ ਮੰਦਰ ''ਚ ਅੱਜ ਇਕ ਪੁਜਾਰੀ ਦੀ ਹਰਕਤ ਕਾਰਨ ਲੱਖਾਂ ਭਗਤਾਂ ਦੀ ਆਸਥਾ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਇਸ ਮੰਦਰ ''ਚ ਮਾਤਾ ਵੈਭਵ ਲਕਸ਼ਮੀ ਦਾ ਵੀ ਇਕ ਛੋਟਾ ਮੰਦਰ ਹੈ। ਇਸ ਦਾ ਪੂਜਾਰੀ ਜੀਤੇਂਦਰ ਮੰਦਰ ''ਚ ਦਰਸ਼ਨ ਕਰਨ ਵਾਲੀਆਂ ਔਰਤਾਂ ਦੀ ਪੂਜਾ ਕਰਦੇ ਸਮੇਂ ਅਸ਼ਲੀਲ ਵੀਡੀਓ ਬਣਾ ਲੈਂਦਾ ਸੀ। 
ਅੱਜ ਵੀ ਇਕ ਔਰਤ ਦੀ ਪੂਜਾ ਕਰਦੇ ਸਮੇਂ ਆਪਣੇ ਮੋਬਾਈਲ ਤੋਂ ਵੀਡੀਓ ਬਣਾ ਰਿਹਾ ਸੀ ਤਾਂ ਔਰਤ ਦੇ ਪਤੀ ਨੇ ਉਸਨੂੰ ਦੇਕ ਲਿਆ। ਵਿਜੈ ਨੇ ਰੌਲਾ ਪਾਉਣ ''ਤੇ ਪੁਜਾਰੀ ਨੂੰ ਫੜ ਲਿਆ। ਵਿਜੈ ਨੇ 100 ਨੰਬਰ ''ਤੇ ਸੂਚਨਾ ਦੇ ਕੇ ਪੁਲਸ ਨੂੰ ਬੁਲਾ ਲਿਆ। ਪੁਲਸ ਨੇ ਵਿਜੈ ਦੀ ਸ਼ਿਕਾਇਤ ''ਤੇ ਪੁਜਾਰੀ ਜੀਤੇਂਦਰ ਨੂੰ ਗ੍ਰਿਫਤਾਰ ਕਰ ਲਿਆ।
ਦੋਸ਼ੀ ਜਿਤੇਂਦਰ ਦੇ ਮੋਬਾਈਲ ''ਚ ਕਈ ਔਰਤਾਂ ਦੇ ਦਰਸ਼ਨ ਕਰਦੇ ਸਮੇਂ ਦੇ ਅਸ਼ਲੀਲ ਵੀਡੀਓ ਅਤੇ ਫੋਟੋ ਮਿਲੇ ਹਨ। ਪੁਲਸ ਦਾ ਕਹਿਣਾ ਹੈ ਕਿ ਪੁਜਾਰੀ ਨੂੰ ਗ੍ਰਿਫਤਾਰ ਕਰਕੇ ਉਸਦੇ ਮੋਬਾਈਲ ਦੀ ਫੌਰੇਂਨਸਿਕ ਜਾਂਚ ਕਰਵਾਈ ਜਾ ਰਹੀ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਪੁਜਾਰੀ ਨੇ ਹੁਣ ਤੱਕ ਕਿੰਨੀਆਂ ਔਰਤਾਂ ਭਗਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪੁੱਛਗਿੱਛ ਕਰਨ ''ਤੇ ਇਹ ਵੀ ਪਤਾ ਲੱਗਾ ਕਿ ਉਹ ਪੁਜਾਰੀ ਪੀੜਤ ਔਰਤ ਨੂੰ ਝਾੜ-ਫੂਕ ਕਰਨ ਦੇ ਬਹਾਨੇ ਰਾਤ 12 ਵਜੇ ਬੁਲਾ ਰਿਹਾ ਸੀ। ਔਰਤ ਸ਼ਾਇਦ ਉਸਦੀਆਂ ਗੱਲਾਂ ''ਚ ਆ ਵੀ ਜਾਂਦੀ ਜੇਕਰ ਉਸਦਾ ਪਤੀ ਪੁਜਾਰੀ ਦੀਆਂ ਹਰਕਤਾਂ ਨੂੰ ਫੜ ਨਾ ਲੈਂਦਾ। 
ਮਹਿਲਾ ਦੇ ਪਤੀ ਦੇ ਕਹਿਣਾ ਹੈ ਕਿ ਅਸੀਂ ਮਾਤਾ ਵੈਭਵ ਲਕਸ਼ਮੀ ਮੰਦਰ ਦੇ ਦਰਸ਼ਨ ਕਰਨ ਲਈ ਗਏ ਸੀ। ਮੇਰੀ ਪਤਨੀ ਦਰਸ਼ਨ ਕਰ ਰਹੀ ਸੀ ਤਾਂ ਉਸ ਸਮੇਂ ਮੈਂ ਦੇਖਿਆ ਕਿ ਪੁਜਾਰੀ ਮੋਬਾਈਲ ''ਤੇ ਵੀਡੀਓ ਬਣਾ ਰਿਹਾ ਸੀ ਜੋ ਗੰਦਾ ਸੀ। ਮੈਂ ਉਸਨੂੰ ਟੋਕਿਆ ਤਾਂ ਪਹਿਲਾਂ ਤਾਂ ਉਹ ਮੋਬਾਈਲ ਲੈ ਕੇ ਭੱਜ ਗਿਆ ਅਤੇ ਬਾਹਰ ਜਾ ਕੇ ਮੇਰੀ ਪਤਨੀ ਵਾਲਾ ਵੀਡੀਓ ਡੀਲੀਟ ਕਰ ਦਿੱਤਾ, ਫੇਰ ਬੋਲਿਆ ਚੈੱਕ ਕਰ ਲਓ। ਪੁਜਾਰੀ ਦਾ ਮੋਬਾਈਲ ਚੈੱਕ ਕੀਤਾ ਤਾਂ ਉਸ ''ਚ ਕਈ ਹੋਰ ਔਰਤਾਂ ਦੇ ਦਰਸ਼ਨ ਕਰਦੇ ਸਮੇਂ ਦੇ ਅਸ਼ਲੀਲ ਵੀਡੀਓ ਮਿਲ ਗਏ।
ਐਸ.ਪੀ. ਗੋਰਵ ਗ੍ਰੋਵਰ ਨੇ ਦੱਸਿਆ ਕਿ ਪੀੜਤ ਔਰਤ ਦੇ ਪਤੀ ਦੀ ਸ਼ਿਕਾਇਤ ''ਤੇ ਦੋਸ਼ੀ ਪੁਜਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਕਿਤੇ ਇਸ ਪੁਜਾਰੀ ਨੇ ਕਿਸੇ ਔਰਤ ਨੂੰ ਪੂਜਾ ਦੇ ਨਾਂ ''ਤੇ ਯੋਣ ਸ਼ੋਸ਼ਣ ਤਾਂ ਨਹੀਂ ਕੀਤਾ। ਪੁਜਾਰੀ ਦੇ ਮੋਬਾਈਲ ਨੂੰ ਫੋਰੇਂਨਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।


Related News