ਫਿਰ ਜਾਨਲੇਵਾ ਬਣੀ 'ਪਬਜੀ', ਗੇਮ ਖੇਡਦੇ ਸਮੇਂ ਮੁੰਡੇ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ

05/30/2019 1:19:26 PM

ਨੀਮਚ— ਮੱਧ ਪ੍ਰਦੇਸ਼ ਦੇ ਨੀਮਚ ਜ਼ਿਲੇ 'ਚ ਪਬਜੀ ਗੇਮ ਖੇਡਦੇ-ਖੇਡਦੇ 16 ਸਾਲਾ ਲੜਕੇ ਦੀ ਮੌਤ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਬੱਚੇ ਦੀ ਛੋਟੀ ਭੈਣ ਉਸ ਦੇ ਸਾਹਮਣੇ ਹੀ ਮੌਜੂਦ ਸੀ। ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸ ਗੇਮ ਦਾ ਆਦੀ ਸੀ ਅਤੇ ਮੌਤ ਤੋਂ ਪਹਿਲਾਂ ਉਸ ਨੇ ਲਗਾਤਾਰ 6 ਘੰਟੇ ਪਬਜੀ ਖੇਡਿਆ ਸੀ। ਫੁਰਕਾਨ ਕੁਰੈਸ਼ੀ ਨਾਂ ਦੇ ਇਕ 16 ਸਾਲਾ ਬੱਚੇ ਦੀ ਪਬਜੀ ਗੇਮ ਖੇਡਦੇ ਹੋਏ ਅਚਾਨਕ ਮੌਤ ਹੋ ਗਈ। ਫੁਰਕਾਨ ਦੇ ਘਰ 'ਤੇ ਮਾਤਮ ਪਸਰਿਆ ਹੋਇਆ ਹੈ। ਉਸ ਦੇ ਪਿਤਾ ਹਾਰੂਨ ਰਾਸ਼ਿਦ ਕੁਰੈਸ਼ੀ ਦਾ ਕਹਿਣਾ ਹੈ ਕਿ ਮੈਂ ਉਸ ਨੂੰ ਕਈ ਵਾਰ ਮਨ੍ਹਾ ਕੀਤਾ ਸੀ ਅਤੇ ਲਗਾਤਾਰ ਕਈ ਘੰਟੇ ਤੱਕ ਪਬਜੀ ਖੇਡਦਾ ਰਹਿੰਦਾ ਸੀ। ਉਨ੍ਹਾਂ ਨੇ ਮੰਗ ਵੀ ਕੀਤੀ ਕਿ ਅਜਿਹੇ ਗੇਮ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।

ਡੇਢ ਸਾਲ ਤੋਂ ਖੇਡ ਰਿਹਾ ਸੀ ਗੇਮ
ਹਾਰੂਨ ਨੇ ਦੱਸਿਆ,''ਮੈਂ ਨਸੀਰਾਬਾਦ 'ਚ ਰਹਿੰਦਾ ਹਾਂ, ਮੇਰਾ ਬੇਟਾ ਫੁਰਕਾਨ ਕੇਂਦਰੀ ਸਕੂਲ 'ਚ 12ਵੀਂ ਦਾ ਵਿਦਿਆਰਥੀ ਸੀ। ਮੇਰੇ ਵੱਡੇ ਭਰਾ ਦੀ ਬੇਟੀ ਦੇ ਵਿਆਹ ਦੇ ਲਗਨ ਆਉਣ ਵਾਲੇ ਸਨ ਅਤੇ ਘਰ 'ਤੇ ਜਸ਼ਨ ਦਾ ਮਾਹੌਲ ਸੀ। ਮੇਰਾ ਬੇਟਾ ਡੇਢ ਸਾਲ ਤੋਂ ਮੋਬਾਇਲ 'ਤੇ ਪਬਜੀ ਖੇਡਦਾ ਸੀ ਅਤੇ ਉਹ 2-3 ਘੰਟੇ ਲਗਾਤਾਰ ਖੇਡਦਾ ਸੀ। ਮੈਂ ਉਸ ਨੂੰ ਕਈ ਵਾਰ ਮਨ੍ਹਾ ਕੀਤਾ ਪਰ ਉਹ ਬਿਲਕੁੱਲ ਵੀ ਨਹੀਂ ਮੰਨਦਾ ਸੀ। ਉਸ ਨੂੰ ਗੇਮ ਲਈ ਜਨੂੰਨ ਸਵਾਰ ਸੀ।'' ਉਨ੍ਹਾਂ ਨੇ ਕਿਹਾ ਕਿ ਉਹ ਕੰਨ 'ਚ ਹੈੱਡਫੋਨ ਲਗਾ ਕੇ ਜ਼ੋਰ-ਜ਼ੋਰ ਚੀਕਦਾ ਸੀ ਕਿ ਧਮਾਕਾ ਹੋ ਜਾਵੇਗਾ। ਉਸ ਨੂੰ ਮਾਰ ਦਿਓ। ਇਸ ਨੂੰ ਮਾਰ ਦਿਓ ਅਤੇ ਆਪਣੀ ਮੌਤ ਤੋਂ ਪਹਿਲਾਂ ਵੀ ਉਹ ਚੀਕ-ਚੀਕ ਖੇਡ ਰਿਹਾ ਸੀ। ਅਚਾਨਕ ਉਹ ਚੀਕਣ ਲੱਗਾ ਕਿ ਧਮਾਕਾ ਕਰ ਧਮਾਕਾ ਕਰ। ਇਸ ਤੋਂ ਬਾਅਦ ਫੁਰਕਾਨ ਦਾ ਸਰੀਰ 2 ਮਿੰਟ 'ਚ ਲਾਲ ਪੈ ਗਿਆ। ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ।
 

ਗੇਮ 'ਚ ਐਕਸਾਈਟਮੈਂਟ ਹਾਈ ਲੇਵਲ 'ਤੇ ਹੁੰਦਾ
ਇਸ ਮਾਮਲੇ 'ਚ ਸਥਾਨਕ ਡਾਕਟਰ ਅਸ਼ੋਕ ਜੈਨ ਅਨੁਸਾਰ,''ਕਿਤੇ ਨਾ ਕਿਤੇ ਖੇਡਣ ਵਾਲੇ ਨੂੰ ਇਹ ਲੱਗਣ ਲੱਗਦਾ ਹੈ ਕਿ ਜੋ ਗੇਮ 'ਚ ਉਸ ਦੇ ਕੈਰੇਕਟਰ ਨਾਲ ਹੋ ਰਿਹਾ ਹੈ, ਉਹ ਵੀ ਅਸਲ 'ਚ ਉਸ ਨਾਲ ਹੋ ਰਿਹਾ ਹੈ, ਅਜਿਹੀ ਸਥਿਤੀ 'ਚ ਕਾਰਡੀਅਨ ਅਰੈਸਟ ਦਾ ਖਤਰਾ ਬਹੁਤ ਵਧ ਜਾਂਦਾ ਹੈ ਅਤੇ ਫੁਰਕਾਨ ਨਾਲ ਵੀ ਅਜਿਹਾ ਹੀ ਹੋਇਆ ਹੈ। ਇਸ ਤਰ੍ਹਾਂ ਦੇ ਗੇਮ 'ਚ ਐਕਸਾਈਟਮੈਂਟ ਹਾਈ ਲੇਵਲ 'ਤੇ ਪਹੁੰਚ ਜਾਂਦਾ ਹੈ ਅਤੇ ਬੱਚਾ ਉਸ ਕੈਰੇਕਟਰ 'ਚ ਅਜਿਹਾ ਡੁੱਬ ਜਾਂਦਾ ਹੈ ਕਿ ਉਸ ਨੂੰ ਲੱਗਦਾ ਕਿ ਇਹ ਘਟਨਾ ਵੀ ਮੇਰੇ ਨਾਲ ਹੋ ਰਹੀ ਹੈ।''


DIsha

Content Editor

Related News