ਵਿਦਿਆਰਥਣ ਨੂੰ ਲੈ ਕੇ ਫੁਰਰ ਹੋਇਆ ਪ੍ਰੋਫੈਸਰ, ਮੁਅੱਤਲ

06/29/2017 3:20:31 AM

ਲਖਨਊ— ਡਾ. ਸ਼ਕੁੰਤਲਾ ਮਿਸ਼ਰਾ ਦਿਵਿਆਂਗ ਮੁੜ ਵਸੇਬਾ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਵਲੋਂ ਕਾਲਜ ਦੀ ਇਕ ਵਿਦਿਆਰਥਣ ਨੂੰ ਲੈ ਕੇ ਫੁਰਰ ਹੋ ਜਾਣ ਦੇ ਦੋਸ਼ ਹੇਠ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ 40 ਸਾਲਾ ਪ੍ਰੋਫੈਸਰ ਅਰਵਿੰਦ ਸ਼ਰਮਾ ਕਾਲਜ ਦੀ ਇਕ 25 ਸਾਲਾ ਵਿਦਿਆਰਥਣ ਨਾਲ 19 ਜੂਨ ਤੋਂ ਗਾਇਬ ਹੈ। ਉਕਤ ਪ੍ਰੋਫੈਸਰ ਪਿਛਲੇ 8 ਸਾਲ ਤੋਂ ਇਥੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਵਿਦਿਆਰਥਣ ਦੇ ਮਾਪਿਆਂ ਵਲੋਂ ਸ਼ਿਕਾਇਤ ਕਰਨ 'ਤੇ ਇਹ ਸਾਰਾ ਮਾਮਲਾ ਧਿਆਨ 'ਚ ਆਇਆ।


Related News