ਬੰਗਾਲ ਦੀ ਖਾੜੀ ਉੱਤੇ ਚੱਕਰਵਾਤੀ ਤੂਫਾਨ ਦੇ ਆਸਾਰ

Thursday, May 11, 2023 - 12:47 PM (IST)

ਬੰਗਾਲ ਦੀ ਖਾੜੀ ਉੱਤੇ ਚੱਕਰਵਾਤੀ ਤੂਫਾਨ ਦੇ ਆਸਾਰ

ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਨੇ ਬੰਗਾਲ ਦੀ ਖਾੜੀ ਦੇ ਉੱਤੇ ਬਣੇ ਘੱਟ ਦਬਾਅ ਦੇ ਖੇਤਰ ਦੇ ਸ਼ੁੱਕਰਵਾਰ ਤੱਕ ਜਬਰਦਸਤ ਚੱਕਰਵਾਤੀ ਤੂਫਾਨ ’ਚ ਤਬਦੀਲ ਹੋਣ ਦੇ ਆਸਾਰ ਪ੍ਰਗਟਾਏ ਹਨ। ਘੱਟ ਦਬਾਅ ਦੇ ਖੇਤਰ ਦੇ 12 ਮਈ ਤੱਕ ਭਿਆਨਕ ਚੱਕਰਵਾਤੀ ਤੂਫਾਨ ’ਚ ਬਦਲ ਕੇ ਦੱਖਣ-ਪੂਰਬ ਅਤੇ ਬੰਗਾਲ ਦੀ ਖਾੜੀ ਦੇ ਵਿਚਕਾਰਲੇ ਇਲਾਕੇ ’ਚ ਪੁੱਜਣ ਦਾ ਅੰਦਾਜ਼ਾ ਹੈ।

ਖਾੜੀ ਦੇ ਉੱਤੇ ਬਣ ਰਿਹਾ ਦਬਾਅ ਹੌਲੀ-ਹੌਲੀ ਉੱਤਰ ਤੋਂ ਉੱਤਰ-ਪੂਰਬ ਵੱਲ ਵਧਣ ਦੇ ਆਸਾਰ ਹਨ ਅਤੇ ਚੱਕਰਵਾਤੀ ਤੂਫਾਨ ਦੇ 13 ਮਈ ਤੋਂ ਥੋੜ੍ਹਾ ਕਮਜ਼ੋਰ ਹੋਣ ਦੇ ਨਾਲ-ਨਾਲ 14 ਮਈ ਨੂੰ ਦੱਖਣ-ਪੂਰਬੀ ਬੰਗਲਾਦੇਸ਼ ਅਤੇ ਉੱਤਰੀ ਮਿਆਂਮਾਰ ਨੂੰ ਪਾਰ ਕਰਨ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਨੇ ਇਸ ਦੌਰਾਨ ਹਵਾ ਦੀ ਰਫ਼ਤਾਰ ਵੱਧ ਤੋਂ ਵੱਧ 110-120 ਕਿ. ਮੀ. ਪ੍ਰਤੀ ਘੰਟੇ ਤੋਂ 130 ਕਿ. ਮੀ. ਪ੍ਰਤੀ ਘੰਟਾ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ, ਮਛੇਰਿਆਂ ਅਤੇ ਛੋਟੇ ਜਹਾਜ਼ਾਂ, ਕਿਸ਼ਤੀਆਂ ਅਤੇ ਟਰਾਲਰਾਂ ਦੇ ਸੰਚਾਲਕਾਂ ਨੂੰ ਦੱਖਣ-ਪੂਰਬ ਅਤੇ ਉਸ ਦੇ ਨਾਲ ਲੱਗਦੇ ਮੱਧ ਬੰਗਾਲ ਦੀ ਖਾੜੀ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।


author

Rakesh

Content Editor

Related News