ਪ੍ਰਿਯੰਕਾ ਗਾਂਧੀ ਨੇ ਵੀਡੀਓ ਸ਼ੇਅਰ ਕਰ ਦੱਸਿਆ ਕਿਵੇਂ ਧੋਣਾਂ ਚਾਹੀਦੈ ਹੱਥ

Saturday, Mar 21, 2020 - 11:49 PM (IST)

ਪ੍ਰਿਯੰਕਾ ਗਾਂਧੀ ਨੇ ਵੀਡੀਓ ਸ਼ੇਅਰ ਕਰ ਦੱਸਿਆ ਕਿਵੇਂ ਧੋਣਾਂ ਚਾਹੀਦੈ ਹੱਥ

ਨਵੀਂ ਦਿੱਲੀ — ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਲੋਕਾਂ ਤੋਂ ਸਾਵਧਾਨੀ ਬਰਤਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ 'ਤੇ ਗਲਤ ਜਾਣਕਾਰੀ ਨੂੰ ਨਾ ਤਾਂ ਫੈਲਾਓ ਅਤੇ ਨਾ ਹੀ ਇਨ੍ਹਾਂ 'ਤੇ ਭਰੋਸਾ ਕਰੋ।
ਉਨ੍ਹਾਂ ਨੇ ਟਵੀਟ ਕਰ ਕਿਹਾ, 'ਕੀ ਤੁਸੀਂ ਛੋਟੀ ਛੋਟੀ ਸਾਵਧਾਨੀਆਂ ਬਰਤ ਰਹੇ ਹੋ? ਇਹ ਸਾਵਧਾਨੀਆਂ ਕੋਰੋਨਾ ਵਾਇਰਸ ਖਿਲਾਫ ਲੜਾਈ ਨੂੰ ਮਜ਼ਬੂਤ ਕਰਣਗੀਆਂ। ਤੁਸੀਂ ਕਿਸੇ ਗਲਤ ਗੱਲ 'ਤੇ ਯਕੀਨ ਨਾ ਕਰੋ ਅਤੇ ਨਾ ਹੀ ਗਲਤ ਗੱਲ ਫੈਲਾਓ।'
ਪ੍ਰਿਯੰਕਾ ਨੇ ਲੋਕਾਂ ਨੂੰ ਅਪੀਲ ਕੀਤੀ, 'ਜਾਗਰੂਕ ਨਾਗਰਿਕ ਦੀ ਤਰ੍ਹਾਂ ਸਾਵਧਾਨੀਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਅਤੇ ਇਸ ਦੇ ਬਾਰੇ ਜਾਗਰੂਕਤਾ ਫੈਲਾਓ।'  ਉਨ੍ਹਾਂ ਨੇ ਹੱਥ ਨੂੰ ਚੰਗੀ ਤਰ੍ਹਾਂ ਸਾਫ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਅਤੇ ਕਿਹਾ ਕਿ ਲੋਕ ਘਬਰਾਉਣ ਨਹੀਂ ਅਤੇ ਸਾਫ ਸਫਾਈ 'ਤੇ ਜ਼ਿਆਦਾ ਧਿਆਨ ਦੇਣ।


author

Inder Prajapati

Content Editor

Related News