ਭੋਂਪੂ ਵਜਾਉਣ ਵਾਲੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿੱਤੀ : ਪਿ੍ਰਯੰਕਾ

08/31/2019 11:46:48 AM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਆਰਥਿਕ ਵਿਕਾਸ ਦਲ (ਜੀ.ਡੀ.ਪੀ. ਗਰੋਥ ਰੇਟ) ਦੇ ਪਿਛਲੇ 7 ਸਾਲਾਂ ਦੇ ਆਪਣੇ ਘੱਟੋ-ਘੱਟ ਪੱਧਰ ’ਤੇ ਚੱਲੇ ਜਾਣ ਨੂੰ ਲੈ ਕੇ ਸ਼ਨੀਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਪਿ੍ਰਯੰਕਾ ਨੇ ਦੋਸ਼ ਲਗਾਇਆ ਕਿ ਭੋਂਪੂ ਵਜਾਉਣ ਵਾਲੀ ਭਾਜਪਾ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿੱਤੀ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ,‘‘ਅਰਥ ਵਿਵਸਥਾ ਨੂੰ ਨਸ਼ਟ ਕਰਨ ਦਾ ਜ਼ਿੰਮੇਵਾਰ ਕੌਣ ਹੈ? ਪਿ੍ਰਯੰਕਾ ਨੇ ਟਵੀਟ ਕੀਤਾ,‘‘ਜੀ.ਡੀ.ਪੀ. ਵਿਕਾਸ ਦਰ ਤੋਂ ਸਾਫ਼ ਹੈ ਕਿ ਚੰਗੇ ਦਿਨ ਦਾ ਭੋਂਪੂ ਵਜਾਉਣ ਵਾਲੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿੱਤੀ ਹੈ। ਨਾ ਜੀ.ਡੀ.ਪੀ. ਗਰੋਥ ਹੈ, ਨਾ ਰੁਪਏ ਦੀ ਮਜ਼ਬੂਤੀ। ਰੋਜ਼ਗਾਰ ਗਾਇਬ ਹਨ।’’PunjabKesariਅਰਥ ਵਿਵਸਥਾ ਨੂੰ ਨਸ਼ਟ ਕਰਨ ਦੀ ਕਿਸ ਦੀ ਕਰਤੂਤ ਹੈ
ਉਨ੍ਹਾਂ ਨੇ ਪੁੱਛਿਆ,‘‘ਹੁਣ ਤਾਂ ਸਾਫ਼ ਕਰੋ ਕਿ ਅਰਥ ਵਿਵਸਥਾ ਨੂੰ ਨਸ਼ਟ ਕਰ ਦੇਣ ਦੀ ਇਹ ਕਿਸ ਦੀ ਕਰਤੂਤ ਹੈ?’’ ਜ਼ਿਕਰਯੋਗ ਹੈ ਕਿ ਦੇਸ਼ ਦੀ ਅਰਥ ਵਿਵਸਥਾ ਵਾਧਾ ਦਰ 2019-20 ਦੀ ਅਪ੍ਰੈਲ-ਜੈਨ ਤਿਮਾਹੀ ’ਚ ਘੱਟ ਕੇ 5 ਫੀਸਦੀ ਰਹਿ ਗਈ। ਇਹ ਪਿਛਲੇ 7 ਸਾਲ ਦਾ ਘੱਟੋ-ਘੱਟ ਪੱਧਰ ਹੈ। ਮੁੜ ਨਿਰਮਾਣ ਖੇਤਰ ’ਚ ਗਿਰਾਵਟ ਅਤੇ ਖੇਤੀਬਾੜੀ ਉਤਪਾਦਨ ਦੀ ਸੁਸਤੀ ਨਾਲ ਜੀ.ਡੀ.ਪੀ. ਵਾਧੇ ’ਚ ਇਹ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿੱਤ ਸਾਲ 2012-13 ਦੀ ਅਪ੍ਰੈਲ-ਜੂਨ ਮਿਆਦ ’ਚ ਦੇਸ਼ ਦੀ ਆਰਥਿਕ ਵਾਧਾ ਦਰ ਸਭ ਤੋਂ ਹੇਠਲੇ ਪੱਧਰ 4.9 ਫੀਸਦੀ ’ਤੇ ਰਹੀ ਸੀ। ਇਕ ਸਾਲ ਪਹਿਲਾਂ 2018-19 ਦੀ ਪਹਿਲੀ ਤਿਮਾਹੀ ’ਚ ਆਰਥਿਕ ਵਾਧਾ ਦਰ 8 ਫੀਸਦੀ ਦੇ ਉੱਚ ਪੱਧਰ ’ਤੇ ਸੀ, ਜਦੋਂ ਕਿ ਜਨਵਰੀ ਤੋਂ ਮਾਰਚ 2019 ਦੀ ਤਿਮਾਹੀ ’ਚ ਵਾਧਾ ਦਰ 5.8 ਫੀਸਦੀ ਦਰਜ ਕੀਤੀ ਗਈ ਸੀ।


DIsha

Content Editor

Related News