ਪ੍ਰਾਈਵੇਟ ''ਚ 1000 ਰੁਪਏ ਅਤੇ ਸਰਕਾਰ ਨੂੰ 200 ਰੁਪਏ ਮਿਲੇਗੀ ਕੋਵਿਸ਼ੀਲਡ ਵੈਕਸੀਨ

01/12/2021 7:41:58 PM

ਪੁਣੇ : ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਦੇਸ਼ ਭਰ ਵਿੱਚ 16 ਜਨਵਰੀ ਤੋਂ ਸ਼ੁਰੂ ਹੋ ਰਹੀ ਕੋਵਿਡ-19 ਟੀਕਾਕਰਣ ਮੁਹਿੰਮ ਲਈ ਕੋਵਿਸ਼ੀਲਡ ਵੈਕਸੀਨ ਦੀ ਸਪਲਾਈ ਨੂੰ ਮਾਣ ਅਤੇ ਇਤਿਹਾਸਕ ਪਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੀਰਮ ਨੇ ਭਾਰਤ ਸਰਕਾਰ ਨੂੰ 200 ਰੁਪਏ ਦੀ ਵਿਸ਼ੇਸ਼ ਕੀਮਤ 'ਤੇ ਵੈਕਸੀਨ ਦਿੱਤਾ ਹੈ। ਇਹ ਦੁਨੀਆ ਦੇ ਸਭ ਤੋਂ ਸਸਤੇ ਵੈਕਸੀਨ ਵਿੱਚੋਂ ਇੱਕ ਹੈ ਅਤੇ ਅਸੀਂ ਪ੍ਰਧਾਨ ਮੰਤਰੀ ਦੇ ਜ਼ਰੀਏ ਅਤੇ ਦੇਸ਼ ਦੀ ਜਨਤਾ ਦਾ ਸਾਥ ਦੇਣ ਲਈ ਭਾਰਤ ਸਰਕਾਰ ਨੂੰ ਵਿਸ਼ੇਸ਼ ਕੀਮਤ 'ਤੇ ਇਸ ਨੂੰ ਉਪਲੱਬਧ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜ਼ਰੂਰੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਵੈਕਸੀਨ ਬਾਜ਼ਾਰ ਵਿੱਚ 1000 ਰੁਪਏ ਦੀ ਕੀਮਤ 'ਤੇ ਉਪਲੱਬਧ ਹੋਵੇਗੀ।

ਸੀਰਮ ਇੰਸਟੀਚਿਊਟ ਵਿੱਚ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਪੂਨਾਵਾਲਾ ਨੇ ਕਿਹਾ ਕਿ ਅਸਲੀਂ ਚੁਣੌਤੀ ਟੀਕੇ ਨੂੰ ਆਮ ਜਨਤਾ, ਸੰਵੇਦਨਸ਼ੀਲ ਸਮੂਹਾਂ ਅਤੇ ਸਿਹਤ ਕਰਮਚਾਰੀਆਂ ਤੱਕ ਪਹੁੰਚਾਣਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਤੜਕੇ, ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਭੇਜੀ ਗਈ।

ਪੂਨਾਵਾਲਾ ਨੇ ਕਿਹਾ, ‘‘ਸਾਡੇ ਟਰੱਕ ਤੜਕੇ ਇੰਸਟੀਚਿਊਟ ਤੋਂ ਰਵਾਨਾ ਹੋਏ ਅਤੇ ਹੁਣ ਟੀਕਾ ਪੂਰੇ ਦੇਸ਼ ਵਿੱਚ ਭੇਜਿਆ ਜਾ ਰਿਹਾ ਹੈ। ਇਹ ਮਾਣ ਅਤੇ ਇਤਿਹਾਸਕ ਪਲ ਹੈ ਕਿਉਂਕਿ ਵਿਗਿਆਨੀਆਂ, ਮਾਹਰਾਂ ਅਤੇ ਇਸ ਨਾਲ ਜੁੜੇ ਤਮਾਮ ਲੋਕਾਂ ਨੇ ਇੱਕ ਸਾਲ ਤੋਂ ਵੀ ਘੱਟ ਵਿੱਚ ਟੀਕਾ ਵਿਕਸਿਤ ਕਰਨ ਵਿੱਚ ਬਹੁਤ ਮਿਹਨਤ ਕੀਤੀ ਹੈ।’’

ਮੰਗਲਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਆਪਣੀ ਵੈਕਸੀਨ ਕੋਵਿਸ਼ੀਲਡ ਦੀ ਪਹਿਲੀ ਖੇਪ ਪੁਣੇ ਤੋਂ ਦੇਸ਼ ਦੇ 14 ਸ਼ਹਿਰਾਂ ਵਿੱਚ ਭੇਜੀ। ਇਨ੍ਹਾਂ ਸ਼ਹਿਰਾਂ ਵਿੱਚ ਦਿੱਲੀ, ਮੁੰਬਈ, ਕੋਲਕਾਤਾ ਤੋਂ ਲੈ ਕੇ ਚੰਡੀਗੜ੍ਹ ਅਤੇ ਲਖਨਊ ਤੱਕ ਸ਼ਾਮਲ ਹੈ। ਵੈਕਸੀਨ ਦਾ ਟ੍ਰਾਂਸਪੋਰਟ ਸ਼ੁਰੂ ਹੋਣ 'ਤੇ ਕੇਂਦਰੀ ਗ੍ਰਹਿ ਮੰਤਰੀ ਹਰਦੀਪ ਸਿੰਘ ਪੂਰੀ ਨੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਈ ਟਵੀਟ ਦੇ ਜ਼ਰੀਏ ਟ੍ਰਾਂਸਪੋਰਟ ਅਤੇ ਵੈਕਸੀਨ ਦੇ ਡੋਜ਼ ਨੂੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਦੱਸਿਆ, ਵੈਕਸੀਨ ਦੇ 56.5 ਲੱਖ ਡੋਜ਼ ਪੁਣੇ ਤੋਂ ਦਿੱਲੀ, ਚੇਨਈ,  ਕੋਲਕਾਤਾ, ਗੁਹਾਟੀ, ਸ਼ਿਲਾਂਗ, ਅਹਿਮਦਾਬਾਦ, ਹੈਦਰਾਬਾਦ, ਵਿਜੈਵਾੜਾ, ਭੁਵਨੇਸ਼ਵਰ, ਪਟਨਾ, ਬੇਂਗਲੁਰੂ,  ਲਖਨਊ ਅਤੇ ਚੰਡੀਗੜ੍ਹ ਭੇਜ ਦਿੱਤੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News