ਜੰਮੂ ਕਸ਼ਮੀਰ : 2 ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼ ''ਚ ਨਿੱਜੀ ਸਕੂਲ ਦਾ ਅਧਿਆਪਕ ਗ੍ਰਿਫ਼ਤਾਰ

Thursday, Jun 15, 2023 - 12:52 PM (IST)

ਜੰਮੂ ਕਸ਼ਮੀਰ : 2 ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼ ''ਚ ਨਿੱਜੀ ਸਕੂਲ ਦਾ ਅਧਿਆਪਕ ਗ੍ਰਿਫ਼ਤਾਰ

ਸ਼੍ਰੀਨਗਰ (ਭਾਸ਼ਾ)- ਸ਼੍ਰੀਨਗਰ 'ਚ ਇਕ ਨਿੱਜੀ ਸਕੂਲ ਦੇ ਅਧਿਆਪਕ ਨੂੰ 2 ਵਿਦਿਆਰਥਣ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਇਲਾਕੇ ਦੇ ਮੂਲ ਵਾਸੀ ਅਤੇ ਮੌਜੂਦਾ ਸਮੇਂ ਹੈਦਰਪੋਰਾ 'ਚ ਰਹਿ ਰਹੇ ਸਤਾਰ ਬੇਗ (42) ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਵਪਾਰੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਇਕ ਗ੍ਰਿਫ਼ਤਾਰ

ਅਧਿਕਾਰੀਆਂ ਨੇ ਕਿਹਾ ਕਿ ਰਾਵਲਪੋਰਾ ਦੇ ਹੋਲੀ ਫੇਥ ਸਕੂਲ 'ਚ ਅਰਬੀ ਪੜ੍ਹਾਉਣ ਵਾਲੇ ਬੇਗ ਨੂੰ ਸਕੂਲ 'ਚ ਚੌਥੀ ਅਤੇ 5ਵੀਂ ਜਮਾਤ ਦੀਆਂ 2 ਵਿਦਿਆਰਥਣਾਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲਾੜੀ ਦੀਆਂ ਸਹੇਲੀਆਂ ਨੇ ਮਜ਼ਾਕ 'ਚ ਪੁੱਛੇ ਸਵਾਲ ਤਾਂ ਰੋਣ ਲੱਗਾ ਲਾੜਾ, ਅੱਗੋਂ ਕੁੜੀ ਨੇ ਵੀ ਲਿਆ ਵੱਡਾ ਫ਼ੈਸਲਾ


author

DIsha

Content Editor

Related News