ਲਾਪਰਵਾਹੀ ਦੇ ਦੋਸ਼ ''ਚ ਨਿੱਜੀ ਹਸਪਤਾਲ ਨੂੰ ਲੱਗਾ 77 ਲੱਖ ਦਾ ਜੁਰਮਾਨਾ

Sunday, Jun 28, 2020 - 10:17 PM (IST)

ਲਾਪਰਵਾਹੀ ਦੇ ਦੋਸ਼ ''ਚ ਨਿੱਜੀ ਹਸਪਤਾਲ ਨੂੰ ਲੱਗਾ 77 ਲੱਖ ਦਾ ਜੁਰਮਾਨਾ

ਅਹਿਮਦਾਬਾਦ- ਅਹਿਮਦਾਬਾਦ ਨਗਰ ਨਿਗਮ ਨੇ ਕੋਵਿਡ-19 ਮਰੀਜ਼ ਦੀ ਮੌਤ ਦੇ ਬਾਅਦ ਲਾਪਰਵਾਹੀ ਦੇ ਦੋਸ਼ ਵਿਚ ਇਕ ਨਿੱਜੀ ਹਸਪਤਾਲ ਅਤੇ ਉਸ ਦੇ ਪ੍ਰਬੰਧਨ 'ਤੇ 77 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। 

ਇਕ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਕ ਹੋਰ ਹਸਪਤਾਲ ਤੋਂ ਮਰੀਜ਼ ਟਰਾਂਸਫਰ ਕਰਨ ਦੌਰਾਨ 18 ਜੂਨ ਨੂੰ 73 ਸਾਲਾ ਕੋਵਿਡ-19 ਮਰੀਜ਼ ਦੀ ਮੌਤ ਦੇ ਮਾਮਲੇ ਵਿਚ ਰਾਜਸਥਾਨ ਹਸਪਤਾਲ ਨੂੰ ਨਿਗਮ ਵਲੋਂ ਪਿਛਲੇ ਐਤਵਾਰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। 

ਨਿਗਮ ਦੇ ਸਿਹਤ ਵਿਭਾਗ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ 77 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ, ਜਿਸ ਕਾਰਨ 25 ਲੱਖ ਰੁਪਏ ਦਾ ਜੁਰਮਾਨਾ ਰਾਜਸਥਾਨ ਹਸਪਤਾਲ 'ਤੇ, ਬੋਰਡ ਦੇ 8 ਮੈਂਬਰਾਂ 'ਤੇ 2-2 ਲੱਖ ਰੁਪਏ  (16 ਲੱਖ) ਦਾ ਜੁਰਮਾਨਾ ਲਗਾਇਆ ਹੈ ਅਤੇ 18 ਟਰੱਸਟਾਂ 'ਤੇ ਵੀ 2-2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨੇ ਦੀ ਰਾਸ਼ੀ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਖਰਚ ਕੀਤੀ ਜਾਵੇਗੀ। ਗੁਜਰਾਤ ਉੱਚ ਅਦਾਲਤ ਨੇ ਆਪਣੇ ਹੁਕਮ ਵਿਚ ਇਸ ਘਟਨਾ ਨੂੰ ਬੇਹੱਦ ਦਰਦਨਾਕ ਕਰਾਰ ਦਿੱਤਾ ਸੀ ਤੇ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕੋਰੋਨਾ ਪੀੜਤ ਵਿਅਕਤੀ ਨੂੰ ਵੈਂਟੀਲੇਟਰ ਸਹਾਇਤਾ ਦੇ ਚਲਦਿਆਂ 18 ਜੂਨ ਨੂੰ ਹੋਰ ਹਸਪਤਾਲ ਤੋਂ ਰਾਜਸਥਾਨ  ਹਸਪਤਾਲ ਵਿਚ ਟਰਾਂਸਫਰ ਕੀਤਾ ਜਾ ਰਿਹਾ ਸੀ ਪਰ ਉਨ੍ਹਾਂ ਨੂੰ 20 ਮਿੰਟ ਤਕ ਕੋਰੋਨਾ ਲਈ ਬਣੇ ਐਂਟਰੀ ਦਰਵਾਜ਼ੇ ਦੇ ਬਾਹਰ ਹੀ ਇੰਤਜ਼ਾਰ ਕਰਨਾ ਪਿਆ ਕਿਉਂਕਿ ਕਰਮਚਾਰੀਆਂ ਨੇ ਦਰਵਾਜ਼ਾ ਖੋਲ੍ਹਣ ਵਿਚ ਦੇਰ ਲਗਾ ਦਿੱਤੀ ਸੀ। 


author

Sanjeev

Content Editor

Related News