110 ਸਾਲਾ ਸਾਬਕਾ ਸੈਨਿਕ ਬਰਡ ਸਿਸਲਰ ਦਾ ਦੇਹਾਂਤ
Saturday, Apr 04, 2026 - 10:08 PM (IST)
ਵੈਨਕੂਵਰ (ਮਲਕੀਤ ਸਿੰਘ) : ਦੂਸਰੇ ਵਿਸ਼ਵ ਯੁੱਧ ਵਿੱਚ ਕੈਨੇਡਾ ਦੇ ਸੈਨਿਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਬਜ਼ੁਰਗ ਬਰਡ ਸਿਸਲਰ ਦਾ 110 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਉਸਦੇ ਪਰਿਵਾਰ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਬਰਡ ਸਿਸਲਰ ਦੁਨੀਆ ਦੇ ਸਭ ਤੋਂ ਉਮਰ ਵਾਲੇ ਦੂਜੇ ਵਿਸ਼ਵ ਯੁੱਧ ਦੇ ਸੈਨਿਕਾਂ ਵਿੱਚੋਂ ਇੱਕ ਸਨ। ਉਹਨਾਂ ਦੀ ਮੌਤ ਨਾਲ ਇੱਕ ਇਤਿਹਾਸਕ ਯੁੱਗ ਦਾ ਅੰਤ ਹੋਇਆ ਮੰਨਿਆ ਜਾ ਰਿਹਾ ਹੈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਸਲਰ ਨੂੰ ਬਹੁਤ ਸਾਰੇ ਲੋਕ ਯਾਦ ਕਰਨਗੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਸੇਵਾ, ਹੌਸਲੇ ਅਤੇ ਪ੍ਰੇਰਣਾ ਨਾਲ ਭਰੀ ਹੋਈ ਸੀ।
ਜ਼ਿਕਰਯੋਗ ਹੈ ਕਿ ਸਿਸਲਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀ ਸੇਵਾ ਨਿਭਾਈ ਅਤੇ ਬਾਅਦ ਵਿੱਚ ਲੰਬੀ ਉਮਰ ਤੱਕ ਸਮਾਜ ਵਿੱਚ ਸਰਗਰਮ ਰਹੇ। ਉਹਨਾਂ ਨੂੰ ਕੈਨੇਡਾ ਵਿੱਚ ਇੱਕ ਜੀਵੰਤ ਇਤਿਹਾਸ ਵਜੋਂ ਵੀ ਦੇਖਿਆ ਜਾਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
