''ਵਾਪਸ ਦਿਓ ਲੋਕਾਂ ਨੂੰ 7 ਸਾਲਾ ਦੇ ਪੈਸੇ...!'', ਅਦਾਲਤ ਨੇ Netflix ਨੂੰ ਜਾਰੀ ਕਰ''ਤੇ ਹੁਕਮ
Monday, Apr 06, 2026 - 06:02 PM (IST)
ਗੈਜੇਟ ਡੈਸਕ : ਪ੍ਰਸਿੱਧ ਓਟੀਟੀ (OTT) ਪਲੇਟਫਾਰਮ ਨੈੱਟਫਲਿਕਸ (Netflix) ਨੂੰ ਇਟਲੀ ਦੀ ਇੱਕ ਅਦਾਲਤ ਤੋਂ ਬਹੁਤ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਸਾਲ 2017 ਤੋਂ 2024 ਦੇ ਵਿਚਕਾਰ ਕੰਪਨੀ ਵੱਲੋਂ ਵਧਾਈਆਂ ਗਈਆਂ ਸਬਸਕ੍ਰਿਪਸ਼ਨ ਕੀਮਤਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਪ੍ਰਭਾਵਿਤ ਯੂਜ਼ਰਸ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰੇ।
ਬਿਨਾਂ ਵਜ੍ਹਾ ਕੀਮਤਾਂ ਵਧਾਉਣ ਦਾ ਦੋਸ਼
ਰੋਮ ਦੀ ਅਦਾਲਤ ਨੇ ਨੈੱਟਫਲਿਕਸ ਵਿਰੁੱਧ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੰਪਨੀ ਨੇ ਬਿਨਾਂ ਕਿਸੇ ਠੋਸ ਕਾਰਨ ਦੇ ਵਾਰ-ਵਾਰ ਕੀਮਤਾਂ ਵਿੱਚ ਵਾਧਾ ਕੀਤਾ। ਉਪਭੋਗਤਾ ਅੰਦੋਲਨ ਦੀ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਕੋਰਟ ਨੇ ਮੰਨਿਆ ਕਿ ਕੰਪਨੀ ਦਾ ਇਹ ਕਦਮ ਕੰਜ਼ਿਊਮਰ ਕੋਡ ਦੇ ਖਿਲਾਫ ਹੈ ਕਿਉਂਕਿ ਕੰਟਰੈਕਟ ਵਿੱਚ ਕੀਮਤ ਵਧਾਉਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਦਿੱਤਾ ਗਿਆ ਸੀ। ਇਸ ਫੈਸਲੇ ਨਾਲ ਲੱਖਾਂ ਸਬਸਕ੍ਰਾਈਬਰਸ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਅਦਾਲਤ ਨੇ ਸਿਰਫ਼ ਰਿਫੰਡ ਦਾ ਹੀ ਹੁਕਮ ਨਹੀਂ ਦਿੱਤਾ, ਸਗੋਂ ਨੈੱਟਫਲਿਕਸ ਨੂੰ 90 ਦਿਨਾਂ ਦੇ ਅੰਦਰ ਇੱਕ ਜਨਤਕ ਸੂਚਨਾ ਮੁਹਿੰਮ ਚਲਾਉਣ ਲਈ ਵੀ ਕਿਹਾ ਹੈ। ਕੰਪਨੀ ਨੂੰ ਆਪਣੀ ਵੈੱਬਸਾਈਟ ਤੇ ਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਇਸ ਫੈਸਲੇ ਦੀ ਜਾਣਕਾਰੀ ਦੇਣੀ ਹੋਵੇਗੀ ਤਾਂ ਜੋ ਯੂਜ਼ਰਸ ਆਪਣੇ ਹੱਕਾਂ ਬਾਰੇ ਜਾਣ ਸਕਣ। ਜੇਕਰ ਕੰਪਨੀ ਅਜਿਹਾ ਨਹੀਂ ਕਰਦੀ, ਤਾਂ ਉਸ ਨੂੰ 700 ਯੂਰੋ ਪ੍ਰਤੀ ਦਿਨ ਦਾ ਜੁਰਮਾਨਾ ਦੇਣਾ ਪਵੇਗਾ।
ਕੰਪਨੀ ਕਰੇਗੀ ਅਪੀਲ
ਦੂਜੇ ਪਾਸੇ ਨੈੱਟਫਲਿਕਸ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਕਰੇਗੀ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਿਯਮ ਹਮੇਸ਼ਾ ਸਥਾਨਕ ਕਾਨੂੰਨਾਂ ਦੇ ਅਨੁਸਾਰ ਰਹੇ ਹਨ। ਜੇਕਰ ਵੱਡੀ ਗਿਣਤੀ ਵਿੱਚ ਲੋਕ ਰਿਫੰਡ ਦੀ ਮੰਗ ਕਰਦੇ ਹਨ, ਤਾਂ ਕੰਪਨੀ 'ਤੇ ਭਾਰੀ ਵਿੱਤੀ ਬੋਝ ਪੈ ਸਕਦਾ ਹੈ। ਇਹ ਫੈਸਲਾ ਆਉਣ ਵਾਲੇ ਸਮੇਂ ਵਿੱਚ ਪੂਰੀ ਓਟੀਟੀ ਇੰਡਸਟਰੀ ਲਈ ਇੱਕ ਮਿਸਾਲ ਬਣ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
