ਮੋਦੀ ਫਿਰ ਬਣਗੇ ਪ੍ਰਧਾਨ ਮੰਤਰੀ, ਸਾਰੀਆਂ 40 ਸੀਟਾਂ ਜਿੱਤਾਂਗੇ- ਨਿਤੀਸ਼
Sunday, Mar 03, 2019 - 02:31 PM (IST)

ਪਟਨਾ— ਪਟਨਾ ਦੇ ਗਾਂਧੀ ਮੈਦਾਨ 'ਚ ਆਯੋਜਿਤ ਐੱਨ.ਡੀ.ਏ. ਦੀ ਵਿਜੇ ਸੰਕਲਪ ਰੈਲੀ 'ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਨਿਤੀਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਫਿਰ ਤੋਂ ਕੇਂਦਰ 'ਚ ਮੋਦੀ ਦੀ ਸਰਕਾਰ ਬਣਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਸਰਕਾਰ ਬਣਾਈ ਜਾਵੇ ਜੋ ਸੇਵਾ 'ਚ ਰੁਚੀ ਰੱਖਦੀ ਹੋਵੇ ਨਾ ਹੀ ਮੇਵੇ 'ਚ ਰੁਚੀ ਰੱਖਣ ਵਾਲਿਆਂ ਨੂੰ ਸੱਤਾ ਦੀ ਕਮਾਨ ਦਿੱਤੀ ਜਾਵੇ। ਨਾਲ ਹੀ ਨਿਤੀਸ਼ ਨੇ ਕਿਹਾ ਕਿ ਐੱਨ.ਡੀ.ਏ. ਰਾਜ ਦੀਆਂ ਸਾਰੀਆਂ 40 ਲੋਕ ਸਭਾ ਸੀਟਾਂ 'ਤੇ ਜਿੱਤ ਹਾਸਲ ਕਰੇਗਾ।
ਸ਼ਹੀਦਾਂ ਨੂੰ ਯਾਦ ਕਰ ਕੇ ਕੀਤੀ ਭਾਸ਼ਣ ਦੀ ਸ਼ੁਰੂਆਤ
ਨਿਤੀਸ਼ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਜਿਸ ਤਰ੍ਹਾਂ ਨਾਲ ਕਾਰਵਾਈ ਹੋ ਰਹੀ ਹੈ, ਫੌਜ ਨੂੰ ਸਲਾਮ ਅਤੇ ਪੀ.ਐੱਮ. ਮੋਦੀ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਨੇ ਪੁਲਵਾਮਾ ਹਮਲੇ ਅਤੇ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਬਿਹਾਰ ਦੇ ਸ਼ਹੀਦਾਂ ਦਾ ਨਾਂ ਲਿਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਨਿਤੀਸ਼ ਨੇ ਕਿਹਾ,''ਜੋ ਕਾਰਵਾਈ ਹੋ ਰਹੀ ਹੈ ਅਤੇ ਪਾਕਿਸਤਾਨ ਨੂੰ ਜਿਸ ਤਰ੍ਹਾਂ 60 ਘੰਟਿਆਂ ਦੇ ਅੰਦਰ ਅਭਿਨੰਦਨ ਨੂੰ ਛੱਡਣਾ ਪਿਆ, ਇਸ ਲਈ ਉਹ ਪੀ.ਐੱਮ. ਨੂੰ ਵਧਾਈ ਅਤੇ ਅਭਿਨੰਦਨ ਦਾ ਸਵਾਗਤ ਕਰਦੇ ਹਨ।''
ਅੱਤਵਾਦ ਨਾਲ ਸਮਝੌਤਾ ਨਹੀਂ
ਬਿਹਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਵੇਗਾ। ਸਰਕਾਰ ਇਸ ਦੇ ਖਿਲਾਫ ਸਖਤ ਕਦਮ ਚੁੱਕੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਕੇਂਦਰ ਸਰਕਾਰ ਅੱਤਵਾਦ ਨੂੰ ਖਤਮ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਵਿਕਾਸ ਲਈ ਉਹ ਇਕ ਵਾਰ ਫਿਰ ਭਾਜਪਾ ਨਾਲ ਆਏ ਹਨ। ਨਿਤੀਸ਼ ਕੁਮਾਰ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਲੋਕਾਂ ਦੀ ਜ਼ਿੰਮੇਵਾਰੀ ਦੇਸ਼ ਨੂੰ ਮਜ਼ਬੂਤ ਕਰਨਾ ਹੈ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਨੇ ਕਿਹਾ,''ਕੁਝ ਲੋਕ ਸੱਤਾ 'ਚ ਆ ਕੇ ਧਨ ਕਮਾਉਂਦੇ ਹਨ। ਲੋਕਾਂ ਦੀ ਸੇਵਾ ਹੀ ਸਾਡਾ ਧਰਮ ਹੈ। ਕੁਝ ਲੋਕਾਂ ਦੀ ਸੇਵਾ 'ਚ ਰੁਚੀ ਨਹੀਂ ਹੈ, ਮੇਵਾ 'ਚ ਰੁਚੀ ਹੈ। ਸਾਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।'' ਰੈਲੀ 'ਚ ਆਈ ਭੀੜ ਦੇਖ ਕੇ ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ,''ਭੀੜ ਦੇਖ ਕੇ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਲੋਕਾਂ ਦੀ ਗਿਣਤੀ ਦੇਖ ਕੇ ਲੱਗ ਰਿਹਾ ਹੈ ਕਿ ਬਿਹਾਰ ਦੇ ਲੋਕ 40 'ਚੋਂ 40 ਸੀਟਾਂ ਦੇਣ ਅਤੇ ਕੇਂਦਰ 'ਚ ਨਰਿੰਦਰ ਮੋਦੀ ਹੀ ਫਿਰ ਪੀ.ਐੱਮ. ਬਣਗੇ।