PM ਮੋਦੀ ਨੇ ਗੁੱਡ ਫ੍ਰਾਈਡੇਅ ''ਤੇ ਈਸਾ ਮਸੀਹ ਨੂੰ ਕੀਤਾ ਯਾਦ
Friday, Apr 07, 2023 - 12:31 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੁੱਡ ਫ੍ਰਾਈਡੇਅ ਮੌਕੇ ਈਸਾ ਮਸੀਹ ਨੂੰ ਯਾਦ ਕਰਦੇ ਹੋਏ ਕਿਹਾ ਕਿ ਦਰਦ ਅਤੇ ਤਕਲੀਫ਼ਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਸੇਵਾ ਅਤੇ ਕਰੁਣਾ ਦੇ ਆਪਣੇ ਆਦਰਸ਼ਾਂ ਤੋਂ ਉਹ ਕਦੇ ਵਿਚਲਿਤ ਨਹੀਂ ਹੋਏ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਅੱਜ ਗੁੱਡ ਫ੍ਰਾਈਡੇਅ 'ਤੇ, ਅਸੀਂ ਪ੍ਰਭੂ ਮਸੀਹ ਦੇ ਬਲੀਦਾਨ ਦੀ ਭਾਵਨਾ ਨੂੰ ਯਾਦ ਕਰਦੇ ਹਾਂ। ਉਨ੍ਹਾਂ ਨੇ ਦਰਦ ਦਾ ਸਾਹਮਣਾ ਕੀਤਾ ਪਰ ਸੇਵਾ ਅਤੇ ਕਰੁਣਾ ਦੇ ਆਪਣੇ ਆਦਰਸ਼ਾਂ ਤੋਂ ਕਦੇ ਵਿਚਲਿਤ ਨਹੀਂ ਹੋਏ। ਪ੍ਰਭੂ ਮਸੀਹ ਦੇ ਵਿਚਾਰ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣ।''
ਗੁੱਡ ਫ੍ਰਾਈਡੇਅ ਈਸਾਈ ਧਰਮ ਦੇ ਲੋਕਾਂ ਲਈ ਪਵਿੱਤਰ ਦਿਨ ਹੈ, ਇਸੇ ਦਿਨ ਈਸਾ ਮਸੀਹ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਸੀ। ਇਸ ਦਿਨ ਨੂੰ ਹੋਲੀ ਫ੍ਰਾਈਡੇਅ, ਗ੍ਰੇਟ ਫ੍ਰਾਈਡੇਅ, ਬਲੈਕ ਫ੍ਰਾਈਡੇਅ ਅਤੇ ਈਸਟਰ ਫ੍ਰਾਈਡੇਅ ਵੀ ਕਿਹਾ ਜਾਂਦਾ ਹੈ।