ਮੋਦੀ ਨੇ ਕੀਤਾ ਟਵੀਟ, ''ਜਨਮਦਿਨ ਦੀਆਂ ਮੁਬਾਰਕਾਂ ਸੋਨੀਆ ਜੀ, ਲਾਲੂ ਨੇ ਕੀਤੀ ਭਾਵੁਕ ਗੱਲ

12/09/2017 1:53:27 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ 71ਵਾਂ ਜਨਮਦਿਨ ਹੈ। ਸੋਨੀਆ ਦੇ ਜਨਮਦਿਨ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਸੁੱਭਕਾਮਨਾਵਾਂ ਦਿੱਤੀਆਂ ਹਨ। ਸੋਨੀਆ ਨੂੰ ਵਧਾਈ ਦਿੰਦੇ ਹੋਏ ਮੋਦੀ ਨੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਹੋਰ ਕਈ ਕਾਂਗਰਸ ਕਾਰਜਕਰਤਾਵਾਂ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

 


ਇਸ ਤੋਂ ਇਲਾਵਾ ਆਰ. ਜੇ. ਡੀ. ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਸੋਨੀਆ ਦੇ ਨਾਮ 'ਤੇ ਭਾਵੁਕ ਸੰਦੇਸ਼ ਲਿਖਿਆ, ਸਮਰਪਣ, ਕੁਰਬਾਨੀ, ਬਲਿਦਾਨ ਅਤੇ ਅਤਿਅੰਤ ਹਾਲਾਤਾਂ 'ਚ ਅਥਾਹ ਸਾਹਸ ਦੀ ਪਛਾਣ ਦੇਣ ਵਾਲੀ ਮੈਡਮ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ।

 


ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਲਈ ਅੱਜ ਦਾ ਦਿਨ ਕਾਫੀ ਖਾਸ ਹੈ। ਅੱਜ ਗੁਜਰਾਤ 'ਚ ਪਹਿਲੇ ਪੜਾਅ ਦੀਆਂ ਵੋਟਾਂ ਹੋ ਰਹੀਆਂ ਹਨ। ਕਾਂਗਰਸ ਉਪ-ਪ੍ਰਧਾਨ ਨੇ ਇਸ ਵਾਰ ਗੁਜਰਾਤ 'ਚ ਆਪਣੀ ਪੂਰੀ ਤਾਕਤ ਲਗਾਈ ਹੈ। ਜੇਕਰ ਕਾਂਗਰਸ ਗੁਜਰਾਤ 'ਚ ਆਪਣੀ ਜਿੱਤ ਦਰਜ ਕਰਵਾਉਂਦੀ ਹੈ ਤਾਂ ਉਨ੍ਹਾਂ ਕੋਲ ਸੱਤਾ 'ਚ ਵਾਪਸੀ ਦਾ ਇਕ ਬਹੁਤ ਵੱਡਾ ਮੌਕਾ ਹੋਵੇਗਾ। ਦੂਜੇ ਪਾਸੇ ਉਹ ਚੋਣ ਮੋਦੀ ਦਾ ਸਾਖ ਨਾਲ ਵੀ ਜੁੜਿਆ ਹੋਇਆ ਹੈ। ਜੇਕਰ ਭਾਜਪਾ ਚੋਣ 'ਚ ਹਾਰ ਜਾਂਦੀ ਹੈ ਤਾਂ 2019 ਲਈ ਭਾਜਪਾ ਲਈ ਇਹ ਬਹੁਤ ਵੱਡਾ ਨੁਕਸਾਨ ਹੋਵੇਗਾ।


Related News