ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਬੇਟੇ ਨੀਰਜ ਸ਼ੇਖਰ ਭਾਜਪਾ ''ਚ ਹੋਏ ਸ਼ਾਮਲ

07/16/2019 5:32:43 PM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਬੇਟੇ ਅਤੇ ਸਮਾਜਵਾਦੀ ਪਾਰਟੀ ਤੋਂ ਰਾਜ ਸਭਾ ਸੰਸਦ ਮੈਂਬਰ ਨੀਰਜ ਸ਼ੇਖਰ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸੋਮਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫ਼ੇ ਦੇ ਅਗਲੇ ਦਿਨ ਉਨ੍ਹਾਂ ਨੇ ਭਾਜਪਾ ਜਨਰਲ ਸਕੱਤਰ ਭੂਪੇਂਦਰ ਯਾਦਵ ਦੀ ਮੌਜੂਦਗੀ 'ਚ ਭਾਜਪਾ ਦਾ ਹੱਥ ਫੜ ਲਿਆ। 50 ਸਾਲ ਦੇ ਨੀਰਜ ਸ਼ੇਖਰ 2 ਵਾਰ ਲੋਕ ਸਭਾ ਦੇ ਮੈਂਬਰ ਰਹਿ ਚੁਕੇ ਹਨ। 2007 'ਚ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਬਲੀਆ ਲੋਕ ਸਭਾ ਸੀਟ ਤੋਂ ਉਹ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। 2009 'ਚ ਉਨ੍ਹਾਂ ਨੇ ਇਸੇ ਸੀਟ ਤੋਂ ਮੁੜ ਲੋਕ ਸਭਾ ਲਈ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ 2014 'ਚ ਹੋਈਆਂ ਲੋਕ ਸਭਾ ਚੋਣਾਂ 'ਚ ਹਾਰਨ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ। ਉੱਚ ਸਦਨ 'ਚ ਨੀਰਜ ਸ਼ੇਖਰ ਦਾ ਕਾਰਜਕਾਲ ਨਵੰਬਰ 2020 'ਚ ਖਤਮ ਹੋਣ ਵਾਲਾ ਸੀ।PunjabKesariਰਾਜ ਸਭਾ ਤੋਂ ਨੀਰਜ ਦਾ ਅਸਤੀਫ਼ਾ ਸਵੀਕਾਰ 
ਨੀਰਜ ਸ਼ੇਖਰ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਮੰਗਲਵਾਰ ਨੂੰ ਰਾਜ ਸਭਾ ਦੇ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ। ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਸਦਨ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਨੀਰਜ ਸ਼ੇਖਰ ਦਾ ਉੱਚ ਸਦਨ ਦੀ ਮੈਂਬਰਤਾ ਤੋਂ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਨਾਇਡੂ ਨੇ ਨੀਰਜ ਸ਼ੇਖਰ ਦੇ ਅਸਤੀਫੇ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੈਂ ਜਾਂਚ ਕੀਤੀ ਅਤੇ ਸ਼ੇਖਰ ਨਾਲ ਗੱਲ ਵੀ ਕੀਤੀ। ਮੈਂ ਪਾਇਆ ਕਿ ਇਹ ਅਸਤੀਫਾ ਨੀਰਜ ਨੇ ਆਪਣੀ ਇੱਛਾ ਨਾਲ ਦਿੱਤਾ ਹੈ। ਪੂਰੀ ਤਰ੍ਹਾਂ ਸੰਤੁਸ਼ਟ ਹੋਣ ਤੋਂ ਬਾਅਦ ਮੈਂ 15 ਜੁਲਾਈ ਨੂੰ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।''PunjabKesariਆਪਣੀ ਮਰਜ਼ੀ ਨਾਲ ਦਿੱਤਾ ਅਸਤੀਫਾ
ਨਾਇਡੂ ਨੇ ਕਿਹਾ ਕਿ ਰਾਜ ਸਭਾ ਦੇ ਨਿਯਮ (ਸਦਨ ਸੰਚਾਲਨ ਨਾਲ ਸੰਬੰਧਤ ਨਿਯਮ ਅਤੇ ਪ੍ਰਕਿਰਿਆ) ਦੇ ਅਧੀਨ ਉਨ੍ਹਾਂ ਨੇ ਨੀਰਜ ਸ਼ੇਖਰ ਦਾ ਅਸਤੀਫ਼ਾ ਸਵੀਕਾਰ ਕੀਤਾ ਹੈ। ਇਸ ਨਿਯਮ ਅਨੁਸਾਰ ਜੇਕਰ ਕੋਈ ਮੈਂਬਰ ਸਦਨ ਦੀ ਮੈਂਬਰਤਾ ਤੋਂ ਅਸਤੀਫਾ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਲਿਖਤੀ 'ਚ ਅਸਤੀਫਾ ਦੇਣਾ ਪਵੇਗਾ ਅਤੇ ਸਪੀਕਰ ਨੂੰ ਇਸ ਦੀ ਸੂਚਨਾ ਦੇਣੀ ਪਵੇਗੀ। ਜੇਕਰ ਸਪੀਕਰ ਅਸਤੀਫੇ ਨੂੰ ਲੈ ਕੇ ਸੰਤੁਸ਼ਟ ਹੋ ਜਾਂਦੇ ਹਨ ਤਾਂ ਉਹ ਇਸ ਨੂੰ ਤੁਰੰਤ ਸਵੀਕਾਰ ਕਰ ਸਕਦੇ ਹਨ। ਨਾਇਡੂ ਨੇ ਦੱਸਿਆ ਕਿ ਨੀਰਜ ਸ਼ੇਖਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਨੀਰਜ ਸ਼ੇਖਰ ਤੋਂ ਪੁੱਛਿਆ ਸੀ ਕਿ ਇਹ ਅਸਤੀਫਾ ਉਨ੍ਹਾਂ ਨੇ ਆਪਣੀ ਇੱਛਾ ਨਾਲ ਦਿੱਤਾ ਹੈ ਅਤੇ ਕੀ ਉਹ ਇਸ 'ਤੇ ਮੁੜ ਵਿਚਾਰ ਕਰਨਾ ਚਾਹੁਣਗੇ। ਸਪੀਕਰ ਅਨੁਸਾਰ ਨੀਰਜ ਸ਼ੇਖਰ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੀ ਇੱਛਾ ਨਾਲ ਅਸਤੀਫਾ ਦਿੱਤਾ ਹੈ ਅਤੇ ਉਹ ਇਸ 'ਤੇ ਮੁੜ ਵਿਚਾਰ ਨਹੀਂ ਕਰਨਾ ਚਾਹੁੰਦੇ।


DIsha

Content Editor

Related News