ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੂਰੀਨਾਮ ''ਚ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
Wednesday, Jun 07, 2023 - 05:19 AM (IST)
ਪਾਰਾਮਾਰੀਬੋ (ਭਾਸ਼ਾ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਣੇ ਸੂਰੀਨਾਮ ਦੇ ਹਮਰੁਤਬਾ ਚੰਦ੍ਰਿਕਾਪ੍ਰਸਾਦ ਸੰਤੋਖੀ ਦੇ ਨਾਲ ਮੰਗਲਵਾਰ ਨੂੰ ਰਾਜਧਾਨੀ ਪਾਰਾਮਾਰੀਬੋ ਵਿਚ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ੍ਹ ਮਾਲਾਵਾਂ ਭੇਟ ਕੀਤੀਆਂ। ਰਾਸ਼ਟਰਪਤੀ ਮੁਰਮੂ ਤਿੰਨ ਦਿਨਾਂ ਰਾਜਸੀ ਦੌਰੇ 'ਤੇ ਐਤਵਾਰ ਨੂੰ ਸੂਰੀਨਾਮ ਪਹੁੰਚੇ ਸਨ। ਪਿਛਲੇ ਸਾਲ ਜੁਲਾਈ 'ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸਾ: ਦਿੱਲੀ ਪਰਤਦਿਆਂ ਸਾਰ ਰੇਲ ਮੰਤਰੀ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਦਿੱਤੇ ਇਹ ਨਿਰਦੇਸ਼
ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, "ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੂਰੀਨਾਮ ਦੇ ਰਾਸ਼ਟਰਪਤੀ ਚੰਦ੍ਰਿਕਾਪ੍ਰਸਾਦ ਸੰਤੋਖੀ ਦੇ ਨਾਲ ਪਾਰਾਮਾਰੀਬੋ ਵਿਚ ਮਹਾਤਮਾ ਗਾਂਧੀ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।" ਉਨ੍ਹਾਂ ਨੇ ਸੂਰੀਨਾਮ ਦੇ ਪਾਰਾਮਾਰੀਬੋ ਵਿਚ ਆਰੀਆ ਦਿਵਾਕਰ ਮੰਦਰ ਅਤੇ ਸ਼੍ਰੀ ਵਿਸ਼ਨੂੰ ਮੰਦਰ ਵਿਚ ਵੀ ਪੂਜਾ ਕੀਤੀ। ਰਾਸ਼ਟਰਪਤੀ ਮੁਰਮੂ ਨੇ ਪੈਰਾਮਾਰੀਬੋ ਵਿਚ 'ਗੈਵਲੇਨ ਹੇਲਡਨ 1902' ਸਮਾਰਕ 'ਤੇ ਵੀ ਸ਼ਰਧਾਂਜਲੀ ਦਿੱਤੀ। ਇਹ ਸਮਾਰਕ ਸੂਰੀਨਾਮ ਦੇ ਇਤਿਹਾਸ ਦੌਰਾਨ ਮਜ਼ਦੂਰਾਂ ਦੇ ਅਧਿਕਾਰਾਂ ਅਤੇ ਸਮਾਜਿਕ ਨਿਆਂ ਲਈ ਸੰਘਰਸ਼ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਪਾਰਾਮਾਰੀਬੋ ਵਿਚ ਇਕ ਅਜਾਇਬ ਘਰ ਦਾ ਵੀ ਦੌਰਾ ਕੀਤਾ।
ਇਹ ਖ਼ਬਰ ਵੀ ਪੜ੍ਹੋ - WTC ਫ਼ਾਈਨਲ 'ਤੇ ਮੀਂਹ ਤੋਂ ਵੀ ਵੱਡਾ ਖ਼ਤਰਾ, ਇਹ ਲੋਕ ਖੇਡ 'ਚ ਪਾ ਸਕਦੇ ਨੇ ਅੜਿੱਕਾ
ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, "ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪਰਾਮਾਰੀਬੋ ਵਿਚ ਲੱਲਾ ਰੁਖ ਮਿਊਜ਼ੀਅਮ ਦਾ ਦੌਰਾ ਕੀਤਾ। ਅਜਾਇਬ ਘਰ ਦੇ ਸੰਗ੍ਰਹਿ ਵਿਚ 150 ਸਾਲ ਪਹਿਲਾਂ ਭਾਰਤੀ ਭਾਈਚਾਰੇ ਦੁਆਰਾ ਭਾਰਤ ਤੋਂ ਸੂਰੀਨਾਮ ਤਕ ਦੀ ਔਖੀ ਯਾਤਰਾ ਨਾਲ ਸਬੰਧਤ ਕਲਾਕ੍ਰਿਤੀਆਂ ਅਤੇ ਅਵਸ਼ੇਸ਼ ਸ਼ਾਮਲ ਹਨ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।