ਅਮਰੀਕਾ ਪਹੁੰਚੇ ਭਾਰਤੀ Air Force ਚੀਫ਼ AP Singh, ਸਭ ਤੋਂ ਐਡਵਾਂਸਡ ਫਾਈਟਰ ਜੈੱਟ Eagle-II ''ਚ ਭਰੀ ਉਡਾਣ
Saturday, Apr 18, 2026 - 12:40 PM (IST)
ਇੰਟਰਨੈਸ਼ਨਲ ਡੈਸਕ- ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਅਮਰੀਕਾ ਦੌਰੇ 'ਤੇ ਗਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਦੇ ਨੇਵਾਡਾ ਸਥਿਤ ਨੈਲਿਸ ਏਅਰ ਫੋਰਸ ਬੇਸ ਦੇ ਦੌਰੇ ਦੌਰਾਨ ਬੋਇੰਗ ਦੇ ਸਭ ਤੋਂ ਐਡਵਾਂਸਡ ਲੜਾਕੂ ਜਹਾਜ਼ F-15EX ਈਗਲ II ਵਿੱਚ ਉਡਾਣ ਭਰੀ। ਉਨ੍ਹਾਂ ਦੇ ਨਾਲ ਅਮਰੀਕੀ ਹਵਾਈ ਸੈਨਾ ਦੇ ਮੇਜਰ ਮੈਥਿਊ ਬੈਨਸਨ ਵੀ ਮੌਜੂਦ ਸਨ।
ਇਸ ਉਡਾਣ ਰਾਹੀਂ ਭਾਰਤੀ ਹਵਾਈ ਸੈਨਾ ਦੇ ਮੁਖੀ ਨੇ F-15EX ਦੀਆਂ ਆਧੁਨਿਕ ਸਮਰੱਥਾਵਾਂ ਨੂੰ ਨੇੜਿਓਂ ਦੇਖਿਆ। ਇਹ ਜਹਾਜ਼ ਅਮਰੀਕੀ ਹਵਾਈ ਸੈਨਾ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਖ਼ਾਸ ਕਰਕੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਲਈ ਅਹਿਮ ਹੈ।

ਇਹ ਵੀ ਪੜ੍ਹੋ- 'ਟਰੰਪ ਨੇ ਕੀਤੇ 7 ਦਾਅਵੇ, ਸਾਰੇ ਝੂਠ..!', ਜੰਗਬੰਦੀ ਵਿਚਾਲੇ ਇਰਾਨ ਦੇ ਬਦਲੇ ਤੇਵਰ
ਇਹ ਜਹਾਜ਼ ਮੈਕ 2.5 (ਲਗਭਗ 3000 ਕਿਲੋਮੀਟਰ ਪ੍ਰਤੀ ਘੰਟਾ) ਦੀ ਤੇਜ਼ ਰਫ਼ਤਾਰ ਨਾਲ ਉੱਡ ਸਕਦਾ ਹੈ ਤੇ ਲਗਭਗ 13,381 ਕਿਲੋਗ੍ਰਾਮ ਭਾਰ ਚੁੱਕਣ ਦੇ ਸਮਰੱਥ ਹੈ। ਇਸ ਵਿੱਚ 12 AMRAAM ਮਿਜ਼ਾਈਲਾਂ ਅਤੇ ਹਾਈਪਰਸੋਨਿਕ ਹਥਿਆਰ ਲਗਾਏ ਜਾ ਸਕਦੇ ਹਨ। ਇਸ ਵਿੱਚ ਡਿਜੀਟਲ ਫਲਾਈ-ਬਾਈ-ਵਾਇਰ ਕੰਟਰੋਲ, ਐਡਵਾਂਸ ਮਿਸ਼ਨ ਸਿਸਟਮ ਅਤੇ ਉੱਨਤ ਇਲੈਕਟ੍ਰਾਨਿਕ ਵਾਰਫੇਅਰ ਸੂਟ ਲੱਗੇ ਹੋਏ ਹਨ।
ਇਸ ਮੌਕੇ ਏਅਰ ਚੀਫ਼ ਮਾਰਸ਼ਲ ਨੇ ਪੈਂਟਾਗਨ ਵਿਖੇ ਅਮਰੀਕੀ ਹਵਾਈ ਸੈਨਾ ਦੇ ਮੁਖੀ ਜਨਰਲ ਕੇਨ ਵਿਲਸਬੈਚ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਨੇ ਸਾਂਝੇ ਫੌਜੀ ਅਭਿਆਸਾਂ ਨੂੰ ਵਧਾਉਣ ਅਤੇ ਹਵਾਈ ਸੈਨਾ ਦੇ ਆਧੁਨਿਕੀਕਰਨ ਵਿੱਚ ਸਹਿਯੋਗ 'ਤੇ ਚਰਚਾ ਕੀਤੀ। ਅਮਰੀਕਾ ਨੇ ਭਾਰਤ ਵੱਲੋਂ ਖਰੀਦੇ ਜਾ ਰਹੇ MQ-9B ਸਕਾਈ ਗਾਰਡੀਅਨ ਡਰੋਨਾਂ ਦੀ ਵਰਤੋਂ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਅਮਰੀਕੀ ਅਧਿਕਾਰੀਆਂ ਨੇ ਭਾਰਤ ਨੂੰ ਇੱਕ ਅਹਿਮ ਰੱਖਿਆ ਭਾਈਵਾਲ ਦੱਸਦਿਆਂ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ- ਫੜਿਆ ਗਿਆ ਟਰੰਪ ਦਾ ਇਕ ਹੋਰ ਝੂਠ ! ਇਰਾਨ ਨੇ ਕੱਢ'ਤੀ ਦਾਅਵੇ ਦੀ 'ਫੂਕ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
