6 ਦਿਨਾ ਯਾਤਰਾ ਲਈ ਸ਼ਿਮਲਾ ਪਹੁੰਚੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ
Monday, Apr 27, 2026 - 05:46 PM (IST)
ਸ਼ਿਮਲਾ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਿਮਾਚਲ ਪ੍ਰਦੇਸ਼ ਦੀ 6 ਦਿਨਾ ਯਾਤਰਾ ਲਈ ਸੋਮਵਾਰ ਨੂੰ ਸ਼ਿਮਲਾ ਪਹੁੰਚੀ। ਯਾਤਰਾ ਦੌਰਾਨ ਉਹ ਅਟਲ ਸੁਰੰਗ ਦਾ ਦੌਰਾ ਕਰੇਗੀ ਅਤੇ ਲੋਕ ਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਹਿੱਸਾ ਲਵੇਗੀ। ਉਹ ਰਾਜ ਦੀ ਰਾਜਧਾਨੀ ਸ਼ਿਮਲਾ ਤੋਂ ਲਗਭਗ 14 ਕਿਲੋਮੀਟਰ ਦੂਰ ਛਾਰਾਬਰਾ 'ਚ ਕਲਿਆਣੀ ਹੈਲੀਪੈਡ 'ਤੇ ਪਹੁੰਚੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਸ਼ੋਬਰਾ ਸਥਿਤ ਰਾਸ਼ਟਰਪਤੀ ਨਿਵਾਸ ਲਿਜਾਇਆ ਗਿਆ।
ਰਾਜਪਾਲ ਕਵਿੰਦਰ ਗੁਪਤਾ, ਮੁੱਖ ਮੰਤਰੀ ਸੁਖਵਿੰਦਰ ਸੁੱਖੂ ਅਤੇ ਹੋਰ ਦਿੱਗਜ ਵਿਅਕਤੀਆਂ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਮੁਰਮੂ 27 ਅਪ੍ਰੈਲ ਤੋਂ 2 ਮਈ ਤੱਕ ਚੱਲਣ ਵਾਲੀ ਆਪਣੀ ਯਾਤਰਾ ਦੌਰਾਨ ਕਾਂਗੜਾ ਜ਼ਿਲ੍ਹੇ 'ਚ ਪਾਲਮਪੁਰ ਖੇਤੀਬਾੜੀ ਯੂਨੀਵਰਸਿਟੀ ਦਾ ਅਤੇ ਕੁੱਲੂ-ਲਾਹੌਲ ਅਤੇ ਸਪੀਤੀ ਜ਼ਿਲ੍ਹਿਆਂ 'ਚ ਅਟਲ ਸੁਰੰਗ ਦਾ ਦੌਰਾ ਕਰ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਯਾਤਰਾ ਦੇ ਮੱਦੇਨਜ਼ਰ ਸ਼ਿਮਲਾ 'ਚ ਲਗਭਗ 1,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸ਼ਹਿਰ ਨੂੰ ਆਵਾਜਾਈ ਦੇ ਹਿਸਾਬ ਨਾਲ ਤਿੰਨ ਸੈਕਟਰਾਂ 'ਚ ਵੰਡਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
