ਗੈਂਗਸਟਰ ਸੋਨੂੰ ਖੱਤਰੀ ਵੱਲੋਂ ਪਾਕਿ ਤੋਂ ਭੇਜੀ 4.490 ਕਿਲੋ ਹੈਰੋਇਨ ਸਣੇ ਇਨੋਵਾ ਸਵਾਰ ਨੌਜਵਾਨ ਗ੍ਰਿਫ਼ਤਾਰ

Monday, Apr 27, 2026 - 06:46 PM (IST)

ਗੈਂਗਸਟਰ ਸੋਨੂੰ ਖੱਤਰੀ ਵੱਲੋਂ ਪਾਕਿ ਤੋਂ ਭੇਜੀ 4.490 ਕਿਲੋ ਹੈਰੋਇਨ ਸਣੇ ਇਨੋਵਾ ਸਵਾਰ ਨੌਜਵਾਨ ਗ੍ਰਿਫ਼ਤਾਰ

ਨਵਾਂਸ਼ਹਿਰ (ਤ੍ਰਿਪਾਠੀ)- ਵਿਦੇਸ਼ ’ਚ ਬੈਠੇ ਸੋਨੂੰ ਖੱਤਰੀ ਅਤੇ ਕਮਲਜੀਤ ਉਰਫ਼ ਕਮਲ ਗੈਂਗਸਟਰਾਂ ਦੀ ਸ਼ਹਿ ’ਤੇ ਪਾਕਿ ਤੋਂ ਆਈ ਹੈਰੋਇਨ ਦੀ ਖੇਪ ਸਮੇਤ ਸੀ. ਆਈ. ਏ ਸਟਾਫ਼ ਨਵਾਂਸ਼ਹਿਰ ਦੀ ਪੁਲਸ ਨੇ ਇਨੋਵਾ ਕਰਿਸਟਾ ਗੱਡੀ ਸਵਾਰ ਨੂੰ 4 ਕਿਲੋ 490 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਜ਼ਿਲਾ ਪੁਲਸ ਨੇ ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਦੀ ਟੀਮ ਨੇ ਇਨੋਵਾ ਕਰਿਸਟਾ ਚਾਲਕ ਨੂੰ 4.490 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕੰਗਣਾ ਪੁਲ ਬਲਾਚੌਰ ਅਤੇ ਪੁਲਸ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਰਕੇਸ਼ ਕੁਮਾਰ ਉਰਫ਼ ਰਾਹੁਲ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਟਕਾਰਲਾ ਨੂੰ ਗੱਡੀ ਨੰਬਰ ਪੀ. ਬੀ. 01ਬੀ-4334 ਇਨੋਵਾ ਕੈਰਸਿਟਾ ਰੰਗ ਸਫੇਦ ਪਿੰਡ ਜਾਡਲਾ ਸਾਈਡ ਤੋਂ ਨਹਿਰ ਦੇ ਨਾਲ-ਨਾਲ ਕਸਬਾ ਬਲਾਚੌਰ ਨੂੰ ਆਉਂਦਿਆਂ 4.490 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ: ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ ਚਿਤਾਵਨੀ

ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿਚ ਮੁਲਜ਼ਮ ਰਕੇਸ਼ ਕੁਮਾਰ ਨੇ ਦੱਸਿਆ ਕਿ ਕਮਲਜੀਤ ਸਿੰਘ ਉਰਫ਼ ਕਮਲ ਵਾਸੀ ਘਾਗਰੋਡਾਵਾਲੀ ਉਸ ਦਾ ਪੁਰਾਣਾ ਜਾਣਕਾਰ ਹੈ। ਕਮਲਜੀਤ ਸਿੰਘ ਨੇ ਹੀ ਉਸਦਾ ਸੰਪਰਕ ਰਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਨਾਲ ਕਰਵਾਇਆ ਸੀ ਅਤੇ ਰਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਸਿਗਨਲ ਐਪ ਰਾਹੀਂ ਉਸ ਨਾਲ ਗੱਲਬਾਤ ਕਰਦਾ ਸੀ। ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਰਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦੇ ਕਹਿਣ ’ਤੇ ਹੀ ਉਹ ਆਪਣੀ ਗੱਡੀ ਵਿਚ ਫਾਜ਼ਿਲਕਾ ਅਤੇ ਅੰਮ੍ਰਿਤਸਰ ਤੋਂ ਹੈਰੋਇਨ ਦੀ ਖੇਪ ਲਿਆ ਕੇ ਬਲਾਚੌਰ ਦੇ ਇਲਾਕੇ ਵਿਚ ਉਸ ਵੱਲੋਂ ਭੇਜੇ ਵਿਅਕਤੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀ।

ਇਹ ਵੀ ਪੜ੍ਹੋ: ਵੱਡਾ ਪ੍ਰਸ਼ਾਸਨਿਕ ਫੇਰਬਦਲ! 20 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਵੇਖੋ List

ਪੁਲਸ ਨੇ ਦੱਸਿਆ ਕਿ ਬਰਾਮਦ ਹੋਈ ਹੈਰੋਇਨ ਦੇ ਕੱਪੜੇ ਦੇ ਪੁਲਿੰਦੇ ’ਤੇ ਪਾਕਿਸਤਾਨ ਦੀ ਮੋਹਰ ਲੱਗੀ ਹੋਈ ਸੀ, ਜਿਸ ਕਾਰਨ ਸ਼ੱਕ ਹੈ ਕਿ ਹੈਰੋਇਨ ਦੀ ਉਕਤ ਖੇਪ ਪਾਕਿਸਤਾਨ ਤੋਂ ਹੀ ਨਵਾਂਸ਼ਹਿਰ ’ਚ ਡਿਲੀਵਰੀ ਲਈ ਭੇਜੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਰਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਪੁੱਤਰ ਰੋਸ਼ਨ ਲਾਲ ਵਾਸੀ ਰੱਕੜਾ ਢਾਹਾਂ ਬਲਾਚੌਰ, ਕਮਲਜੀਤ ਸਿੰਘ ਉਰਫ਼ ਕਮਲ ਪੁੱਤਰ ਮਹਿੰਦਰਪਾਲ ਵਾਸੀ ਘਾਗੋ ਰੋਡਾਵਾਲੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਰਕੇਸ਼ ਕੁਮਾਰ ਉਰਫ਼ ਰਾਹੁਲ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਟਕਾਰਲਾ ਥਾਣਾ ਬਲਾਚੌਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਰਕੇਸ਼ ਕੁਮਾਰ ਉਰਫ਼ ਰਾਹੁਲ ਪੁੱਤਰ ਰਾਮ ਕਿਸ਼ਨ ਨੂੰ ਗ੍ਰਿਫ਼ਤਾਰ ਕਰਕੇ 4 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਜਿਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਕੋਲੋਂ 4.490 ਕਿਲੋ ਹੈਰੋਇਨ, 6 ਮੋਮੀ ਲਿਫ਼ਾਫ਼ੇ, ਉਰਦੂ ਵਿਚ ਲਿਖੇ ਚਾਰ ਕੱਪੜੇ ਦੇ ਪੁਲੰਦੇ ਅਤੇ ਇਨੋਵਾ ਕਰਿਸਟਾ ਗੱਡੀ ਨੂੰ ਜਬਤ ਕੀਤਾ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ ਦੀ ਵਾਰੀ ਆਈ ਤਾਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News