ਸਿੰਧੂ ਨੇ BWF ਕੌਂਸਲ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ

Tuesday, Apr 28, 2026 - 12:00 PM (IST)

ਸਿੰਧੂ ਨੇ BWF ਕੌਂਸਲ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ

ਹੋਰਸੈਂਸ (ਡੈੱਨਮਾਰਕ)– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਦੀ ਕੌਂਸਲ ਦੇ ਮੈਂਬਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਤੇ ਉਸ ਨੇ ਦੁਨੀਆ ਭਰ ਦੇ ਖਿਡਾਰੀਆਂ ਦੇ ਮਸਲਿਆਂ ਨੂੰ ਚੁੱਕਣ ਦਾ ਵਾਅਦਾ ਕੀਤਾ। ਬੈਡਮਿੰਟਨ ਦੀਆਂ ਸਭ ਤੋਂ ਸਫਲ ਖਿਡਾਰਨਾਂ ’ਚੋਂ ਇਕ ਸਿੰਧੂ ਨੇ ਦਸੰਬਰ ’ਚ ਬੀ. ਡਬਲਯੂ. ਐੱਫ. ਖਿਡਾਰੀ ਕਮਿਸ਼ਨ ਦੀ ਪ੍ਰਧਾਨ ਵਜੋਂ ਚੁਣੇ ਜਾਣ ਤੋਂ ਬਾਅਦ ਬੀ. ਡਬਲਯੂ. ਐੱਫ. ਕੌਂਸਲ ’ਚ ਪੂਰਨ ਵੋਟਿੰਗ ਦਾ ਅਧਿਕਾਰ ਹਾਸਲ ਕਰ ਲਿਆ ਹੈ।

ਸਿੰਧੂ ਅਧਿਕਾਰਤ ਤੌਰ ’ਤੇ 2025 ਦੇ ਆਖਿਰ ’ਚ ਕੌਂਸਲ ’ਚ ਸ਼ਾਮਲ ਹੋਈ ਸੀ। ਉਸ ਨੇ 25 ਅਪ੍ਰੈਲ ਨੂੰ ਇੱਥੇ ਸਾਲਾਨਾ ਜਨਰਲ ਮੀਟਿੰਗ ’ਚ ਪਹਿਲੀ ਵਾਰ ਹਿੱਸਾ ਲਿਆ ਤੇ ਇਸ ਤਰ੍ਹਾਂ ਉਸ ਦੇ ਕਾਰਜਕਾਲ ਦੀ ਸ਼ੁਰੂਆਤ ਹੋਈ। ਸਿੰਧੂ ਨੇ ਇਸ ਮੌਕੇ ’ਤੇ ਕਿਹਾ, ‘‘ਵਿਸ਼ਵ ਬੈਡਮਿੰਟਨ ਮਹਾਸੰਘ ਦੀ ਇਹ ਜ਼ਿੰਮੇਵਾਰੀ ਨਿਭਾਉਣੀ ਤੇ ਦੁਨੀਆ ਭਰ ਦੇ ਖਿਡਾਰੀਆਂ ਦੀ ਪ੍ਰਤੀਨਿਧਤਾ ਕਰਨੀ ਮੇਰੇ ਲਈ ਅਸਲ ’ਚ ਸਨਮਾਨ ਤੇ ਮਾਣ ਦੀ ਗੱਲ ਹੈ।’’

ਵਿਸ਼ਵ ਬੈਡਮਿੰਟਨ ਮਹਾਸੰਘ ਦੀ ਕੌਂਸਲ ਵਿਸ਼ਵ ਪੱਧਰ ’ਤੇ ਬੈਡਮਿੰਟਨ ਨੂੰ ਰਣਨੀਤਿਕ ਦਿਸ਼ਾ ਪ੍ਰਦਾਨ ਕਰਨ ਤੇ ਉਸ ਦੇ ਸੰਚਾਲਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।


author

Tarsem Singh

Content Editor

Related News