ਕੋਰੋਨਾ ਵਾਇਰਸ ਨੂੰ ਨਸ਼ਟ ਕਰਨ ਵਾਲਾ ਮਾਸਕ ਤਿਆਰ

Monday, Jun 14, 2021 - 09:31 PM (IST)

ਕੋਰੋਨਾ ਵਾਇਰਸ ਨੂੰ ਨਸ਼ਟ ਕਰਨ ਵਾਲਾ ਮਾਸਕ ਤਿਆਰ

ਨਵੀਂ ਦਿੱਲੀ– ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ. ਐੱਸ. ਟੀ.) ਨੇ ਸੋਮਵਾਰ ਨੂੰ ਕਿਹਾ ਕਿ ਪੁਣੇ ਦੇ ਇਕ ਸਟਾਰਟ-ਅਪ ਨੇ 3ਡੀ ਪ੍ਰਿਟਿੰਗ ਅਤੇ ਦਵਾਈਆਂ ਦੇ ਮਿਸ਼ਰਣ ਨਾਲ ਇਕ ਅਜਿਹਾ ਮਾਸਕ ਤਿਆਰ ਕੀਤਾ ਹੈ ਜੋ ਆਪਣੇ ਸੰਪਰਕ ’ਚ ਆਉਣ ਵਾਲੇ ਵਿਸ਼ਾਣੂਆਂ ਨੂੰ ਨਸ਼ਟ ਕਰ ਦਿੰਦਾ ਹੈ। ਥਿੰਕ ਤਕਨਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਵਿਕਸਿਤ ਇਨ੍ਹਾਂ ਮਾਸਕਾਂ ’ਤੇ ਵਿਸ਼ਾਣੂ ਰੋਕੂ ਏਜੰਟ ਦਾ ਲੇਪ ਹੁੰਦਾ ਹੈ। ਉਂਝ ਇਹ ਏਜੰਟ ਵਿਸ਼ਾਣੂਨਾਸ਼ਕ ਕਹਾਉਂਦੇ ਹਨ।

ਇਹ ਖ਼ਬਰ ਪੜ੍ਹੋ- ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ


ਡੀ. ਐੱਸ. ਟੀ. ਨੇ ਦੱਸਿਆ ਕਿ ਪ੍ਰੀਖਣ ਕਰ ਕੇ ਦਰਸਾਇਆ ਗਿਆ ਹੈ ਕਿ ਇਹ ਲੇਪ ਸਾਰਸ ਕੋਵ-2 ਨੂੰ ਨਸ਼ਟ ਕਰ ਦਿੰਦਾ ਹੈ। ਵਿਭਾਗ ਮੁਤਾਬਕ ਲੇਪ ’ਚ ਵਰਤੋਂ ’ਚ ਲਿਆਂਦੀ ਗਈ ਸਮੱਗਰੀ ਸੋਡੀਅਮ ਓਲੇਫਿਨ ਸਲਫੋਨੇਟ ਆਧਾਰਿਤ ਮਿਸ਼ਰਣ ਹੈ, ਇਹ ਸਾਬਣ ਸਬੰਧੀ ਏਜੰਟ ਹੈ। ਵਿਭਾਗ ਨੇ ਦੱਸਿਆ ਕਿ ਜਦੋਂ ਵਾਇਰਸ ਲੇਪ ਦੇ ਸੰਪਰਕ ’ਚ ਆਉਂਦਾ ਹੈ ਤਾਂ ਉਸ ਦੀ ਬਾਹਰੀ ਝਿੱਲੀ ਨਸ਼ਟ ਹੋ ਜਾਂਦੀ ਹੈ। ਲੇਪ ਦੀ ਸਮੱਗਰੀ ਆਮ ਤਾਪਮਾਨ ’ਤੇ ਸਥਿਰ ਹੁੰਦੀ ਹੈ ਅਤੇ ਉਸ ਦਾ ਬਿਊਟੀ ਪ੍ਰੋਡਕਟ ’ਚ ਵਿਆਪਕ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਖ਼ਬਰ ਪੜ੍ਹੋ- WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News