ਟ੍ਰੈਫਿਕ ਜਾਮ ''ਚ ਫਸੀ ਗਰਭਵਤੀ ਮਹਿਲਾ, ਰਾਹ ਨਹੀਂ ਮਿਲਿਆ ਤਾਂ ਮੋਢੇ ''ਤੇ ਲੈ ਕੇ ਘੁੰਮਦਾ ਰਿਹਾ ਪਰਿਵਾਰ
Friday, Dec 15, 2023 - 04:30 PM (IST)
ਬੇਤੀਆ- ਬਿਹਾਰ ਦੇ ਬੇਤੀਆ 'ਚ ਜਾਮ 'ਚ ਫਸਣ ਕਾਰਨ ਇਕ ਗਰਭਵਤੀ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਮਹਿਲਾ 7 ਮਹੀਨੇ ਦੀ ਗਰਭਵਤੀ ਸੀ। ਢਿੱਡ 'ਚ ਦਰਦ ਹੋਣ ਕਾਰਨ ਪਰਿਵਾਰਕ ਮੈਂਬਰ ਮਹਿਲਾ ਨੂੰ ਲੈ ਕੇ ਹਸਪਤਾਲ ਜਾ ਰਹੇ ਸਨ ਪਰ ਟਰੇਨਾਂ ਦੇ ਲੰਘਣ ਕਾਰਨ ਫਾਟਕ ਬੰਦ ਸੀ। ਫਾਟਕ ਖੁੱਲ੍ਹਣ ਨਾਲ ਉਨ੍ਹਾਂ ਦਾ ਟੈਂਪੂ ਭਾਰੀ ਜਾਮ 'ਚ ਫਸ ਗਿਆ, ਜਿਸ ਦੀ ਵਜ੍ਹਾ ਕਾਰਨ ਗਰਭਵਤੀ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜਮੁਨੀਆ ਪਿੰਡ ਵਾਸੀ ਸੰਦੀਪ ਕੁਮਾਰ ਦੀ ਪਤਨੀ ਸੁਨੈਨਾ ਦੇਵੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਮਹਾਦੇਵ ਐਪ: ਜਾਣੋ ਕਿਵੇਂ ਕਿੰਗਪਿਨ ਰਵੀ ਉੱਪਲ ਟਾਇਰਾਂ ਦੀ ਦੁਕਾਨ ਤੋਂ ਪਹੁੰਚ ਗਿਆ 6000 ਕਰੋੜ ਦੇ ਕਾਰੋਬਾਰ ਤਕ
ਮਿਲੀ ਜਾਣਕਾਰੀ ਮੁਤਾਬਕ ਸੁਨੈਨਾ ਦੇਵੀ ਦੇ ਢਿੱਡ 'ਚ ਅਚਾਨਕ ਦਰਦ ਹੋਣ ਲੱਗਾ। ਪਰਿਵਾਰ ਵਾਲੇ ਉਸ ਨੂੰ ਟੈਂਪੂ ਤੋਂ ਹਸਪਤਾਲ ਲੈ ਕੇ ਜਾ ਰਹੇ ਸਨ। ਰਾਹ ਵਿਚ ਟੈਂਪੂ ਕਰੀਬ ਇਕ ਘੰਟੇ ਤੱਕ ਜਾਮ ਵਿਚ ਫਸਿਆ ਰਿਹਾ। ਫਾਟਕ ਦੇ ਖੁੱਲ੍ਹਦੇ ਹੀ ਵਾਹਨ ਚਾਲਕ ਅੱਗੇ ਨਿਕਲਣ ਦੀ ਹੋੜ 'ਚ ਲੱਗ ਗਏ। ਪਰਿਵਾਰ ਵਾਲਿਆਂ ਨੇ ਰਾਹ ਦੇਣ ਦੀ ਬੇਨਤੀ ਕੀਤੀ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਇਸ ਤੋਂ ਬਾਅਦ ਸੁਨੈਨਾ ਨੂੰ ਮੋਢੇ 'ਤੇ ਲੈ ਕੇ ਹਸਪਤਾਲ ਵੱਲ ਦੌੜੇ। ਤਕਰੀਬਨ 40 ਮਿੰਟ ਬਾਅਦ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਹਸਪਤਾਲ ਪਹੁੰਚਣ ਮਗਰੋਂ ਡਾਕਟਰਾਂ ਨੇ ਸੁਨੈਨਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ’ਤੇ ਹਰ ਮਿੰਟ ’ਚ ਖਰਚ ਹੁੰਦੇ ਹਨ 2.5 ਲੱਖ
ਸੁਨੈਨਾ ਦੇ ਪਤੀ ਸੰਦੀਪ ਨੇ ਦੱਸਿਆ ਕਿ 3 ਸਾਲ ਪਹਿਲਾਂ ਸਾਡਾ ਵਿਆਹ ਹੋਇਆ ਸੀ। ਇਹ ਉਨ੍ਹਾਂ ਦਾ ਪਹਿਲਾ ਬੱਚਾ ਸੀ। ਸਵੇਰੇ ਪਤਨੀ ਨੂੰ ਦਰਦ ਹੋਇਆ ਤਾਂ ਹਸਪਤਾਲ ਲਈ ਨਿਕਲੇ। ਰਾਹ 'ਚ ਜਾਮ 'ਚ ਫਸ ਗਏ ਪਰ ਅਸੀਂ ਜਾਮ ਤੋਂ ਨਿਕਲਣ ਦੀ ਕੋਸ਼ਿਸ਼ 'ਚ ਲੱਗੇ ਰਹੇ। ਜਾਮ ਤੋਂ ਨਿਕਲਣ ਵਿਚ ਉਨ੍ਹਾਂ ਨੂੰ ਕਰੀਬ 40 ਮਿੰਟ ਦਾ ਸਮਾਂ ਲੱਗਾ। ਜਦੋਂ ਉਹ ਹਸਪਤਾਲ ਸੁਨੈਨਾ ਨੂੰ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਡਾਕਟਰਾਂ ਮੁਤਾਬਕ ਸੁਨੈਨਾ ਨੇ ਕਰੀਬ 40 ਮਿੰਟ ਪਹਿਲਾਂ ਹੀ ਦਮ ਤੋੜ ਦਿੱਤਾ ਸੀ।
ਇਹ ਵੀ ਪੜ੍ਹੋ- ਰਾਜਸਥਾਨ ਦੇ 'ਭਜਨ ਲਾਲ', ਪੜ੍ਹੋ ਸਰਪੰਚੀ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8