ਗਰਭਵਤੀ ਔਰਤ ਲਈ ਮਸੀਹਾ ਬਣੀ ਜਲ ਸੈਨਾ
Thursday, Nov 21, 2019 - 11:40 AM (IST)
ਨਵੀਂ ਦਿੱਲੀ— ਭਾਰਤੀ ਜਲ ਸੈਨਾ ਅੰਡਮਾਨ-ਨਿਕੋਬਾਰ ਟਾਪੂ ਸਮੂਹ ਦੇ ਇਕ ਦੂਰ ਦੇ ਪਿੰਡ 'ਚ ਇਕ ਗਰਭਵਤੀ ਔਰਤ ਲਈ ਮਸੀਹੇ ਦੀ ਤਰ੍ਹਾਂ ਪੁੱਜੀ। ਔਰਤ ਨੂੰ ਮੈਡੀਕਲ ਮਦਦ ਦੀ ਤੁਰੰਤ ਜ਼ਰੂਰਤ ਸੀ, ਜਿਸ ਨੂੰ ਦੇਖਦੇ ਹੋਏ ਜਲ ਸੈਨਾ ਨੇ ਤੇਜ਼ੀ ਨਾਲ ਕੰਮ ਕੀਤਾ। ਅਧਿਕਾਰੀਆਂ ਨੇ ਦੱਸਿਆ ਇਕ ਕਮੋਰਟਾ ਟਾਪੂ 'ਚ ਜਲ ਸੈਨਾ ਦੇ ਜਹਾਜ਼ ਕਾਰਦੀਪ ਦੀ ਫਾਸਟ ਇੰਟਸੈਪਟਰ ਕ੍ਰਾਫਟ (ਐੱਫ.ਆਈ.ਟੀ.) ਨੇ ਗਰਭਵਤੀ ਔਰਤ ਨੂੰ ਮੈਡੀਕਲ ਮਦਦ ਮੁਹੱਈਆ ਕਰਵਾਉਂਦੇ ਹੋਏ ਉਸ ਨੂੰ ਪਿੰਡ 'ਚੋਂ ਕੱਢਿਆ।
ਔਰਤ ਨੇ ਐੱਫ.ਆਈ.ਸੀ. 'ਚ ਇਕ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਕਰਮੋਟਾ ਟਾਪੂ 'ਤੇ ਆਉਣ ਤੋਂ ਬਾਅਦ ਬੱਚੇ ਅਤੇ ਮਾਂ ਦੋਹਾਂ ਨੂੰ ਇਕ ਸਿਹਤ ਕੇਂਦਰ 'ਚ ਭਰਤੀ ਕਰਵਾ ਦਿੱਤਾ ਗਿਆ।