ਕਾਰ ''ਚ ਜਿਊਂਦੀ ਸੜੀ ਗਰਭਵਤੀ ਔਰਤ, ਬਾਲਾਜੀ ਤੋਂ ਦਰਸ਼ਨ ਕਰ ਕੇ ਪਰਤ ਰਹੇ ਸਨ ਪਤੀ-ਪਤਨੀ

Friday, Mar 17, 2023 - 03:25 PM (IST)

ਕਾਰ ''ਚ ਜਿਊਂਦੀ ਸੜੀ ਗਰਭਵਤੀ ਔਰਤ, ਬਾਲਾਜੀ ਤੋਂ ਦਰਸ਼ਨ ਕਰ ਕੇ ਪਰਤ ਰਹੇ ਸਨ ਪਤੀ-ਪਤਨੀ

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ 152-D 'ਤੇ ਕਾਰ 'ਚ ਅਣਪਛਾਤੇ ਕਾਰਨਾਂ ਕ ਕੇ ਅੱਗ ਲੱਗ ਗਈ। ਇਸ 'ਚ ਇਕ ਗਰਭਵਤੀ ਔਰਤ ਜਿਊਂਦੀ ਸੜ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ 'ਚ ਜੁਟ ਗਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ 'ਚ ਅੱਗ ਕਿਹੜੇ ਕਾਰਨਾਂ ਕਰ ਕੇ ਲੱਗੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ, ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਪਿੰਡ ਸਿਵਾਹਾ ਵਾਸੀ ਜਿਤੇਂਦਰ ਅਤੇ ਉਸ ਦੀ ਪਤਨੀ ਸੀਮਾ ਬਾਲਾਜੀ ਤੋਂ ਦਰਸ਼ਨ ਕਰ ਕੇ ਵਾਪਸ ਆ ਰਹੇ ਸਨ। ਜਦੋਂ ਉਹ ਨੈਸ਼ਨਲ ਹਾਈਵੇਅ 'ਤੇ ਪਹੁੰਚੇ ਤਾਂ ਕਾਰ 'ਚ ਅੱਗ ਲੱਗ ਗਈ। ਅੱਗ ਲੱਗਦੇ ਹੀ ਸੀਮਾ ਗੱਡੀ 'ਚ ਫਸ ਗਈ ਅਤੇ ਅੱਗ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ। ਕਾਰ ਚਲਾ ਰਿਹਾ ਜਿਤੇਂਦਰ ਠੀਕ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। 


author

DIsha

Content Editor

Related News