ਦਾਜ ਦੀ ਬਲੀ ਚੜ੍ਹੀ ਗਰਭਵਤੀ ਨਵ-ਵਿਆਹੁਤਾ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

03/24/2022 6:11:26 PM

ਫਰੀਦਾਬਾਦ (ਅਨਿਲ ਰਾਠੀ)– ਫਰੀਦਾਬਾਦ ਦੀ ਡਬੂਆ ਕਾਲੋਨੀ ’ਚ ਦਾਜ ਦੇ ਲਾਲਚੀਆਂ ਨੇ ਨਵ-ਵਿਆਹੀ ਨੂੰਹ ਨੂੰ ਦਾਜ ਦੇ ਲਾਲਚ ’ਚ ਮੌਤ ਦੇ ਘਾਟ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ 4 ਮਹੀਨੇ ਪਹਿਲਾਂ ਮ੍ਰਿਤਕਾ ਦਾ ਵਿਆਹ ਡਬੂਆ ਦੇ ਰਹਿਣ ਵਾਲੇ ਪਿੰਟੂ ਨਾਲ ਹੋਇਆ ਸੀ ਅਤੇ ਉਹ ਦੋ ਮਹੀਨੇ ਦੀ ਗਰਭਵਤੀ ਸੀ। ਕੁੜੀ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਦਾਜ ’ਚ ਗੱਡੀ ਅਤੇ ਹੋਰ ਸਾਮਾਨ ਦੀ ਮੰਗ ਪੂਰੀ ਨਾ ਹੋਣ ’ਤੇ ਸਹੁਰੇ ਪੱਖ ਨੇ ਉਨ੍ਹਾਂ ਦੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਮ੍ਰਿਤਕਾ ਦੇ ਪਰਿਵਾਰ ਵਾਲੇ ਦਾਜ ਦੇ ਲਾਲਚੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:  ‘ਦਿ ਕਸ਼ਮੀਰ ਫਾਈਲਜ਼’ ’ਤੇ ਟਿੱਪਣੀ ਕਰਨੀ ਸ਼ਖ਼ਸ ਨੂੰ ਪਈ ਮਹਿੰਗੀ, ਨੱਕ ਰਗੜਵਾ ਮੰਗਵਾਈ ਮੁਆਫ਼ੀ

ਜਾਣਕਾਰੀ ਮੁਤਾਬਕ ਮ੍ਰਿਤਕਾ ਰਮਾ ਦਾ ਵਿਆਹ ਡਬੂਆ ਕਾਲੋਨੀ ਦੇ ਰਹਿਣ ਵਾਲੇ ਪਿੰਟੂ ਨਾਲ ਬੀਤੀ 9 ਦਸੰਬਰ ਨੂੰ ਹੋਇਆ ਸੀ। ਮ੍ਰਿਤਕਾ ਰਮਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿਆਹ ਮਗਰੋਂ ਹੀ ਉਨ੍ਹਾਂ ਦਾ ਜੁਆਈ ਅਤੇ ਸਹੁਰਾ ਪਰਿਵਾਰ ਦਾਜ ’ਚ ਕਾਰ ਦੇ ਨਾਲ-ਨਾਲ ਹੋਰ ਸਾਮਾਨ ਦੀ ਮੰਗ ਕਰ ਰਹੇ ਸਨ। ਇਸ ਨੂੰ ਲੈ ਕੇ ਵਿਆਹ ਤੋਂ ਬਾਅਦ ਹੀ ਉਨ੍ਹਾਂ ਨੇ ਸਾਡੀ ਧੀ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਤੀਜੀ ਤੋਂ ਸਿੱਧਾ 8ਵੀਂ ਜਮਾਤ ’ਚ ਬੈਠੇਗੀ ਹਿਮਾਚਲ ਦੀ ‘ਗੂਗਲ ਗਰਲ’ ਕਾਸ਼ਵੀ, ਹਾਈ ਕੋਰਟ ਨੇ ਦਿੱਤੀ ਇਜਾਜ਼ਤ

ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕਾ ਦੇ ਪਰਿਵਾਰ ਵਲੋਂ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਕਤਲ ਦੀ ਸ਼ਿਕਾਇਤ ਮਿਲੀ ਹੈ। ਜਿਸ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:  ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਬਣਾਉਣ ਵਾਲੇ ਇਸ ਚਿੱਤਰਕਾਰ ਦੇ ਫੈਨ ਹੋਏ PM ਮੋਦੀ, ਟਵਿੱਟਰ ’ਤੇ ਕੀਤਾ ਫਾਲੋਅ


Tanu

Content Editor

Related News