ਪੁੱਤਰ ਦੀ ਪ੍ਰੀ-ਵੈਡਿੰਗ 'ਚ ਖੂਬ ਨੱਚੇ ਮੁਕੇਸ਼ ਅੰਬਾਨੀ, ਨੀਤਾ ਨੂੰ ਫੁੱਲ ਦੇ ਕੇ ਕੀਤੀ ਖੂਬਸੂਰਤੀ ਦੀ ਤਾਰੀਫ

02/28/2019 3:06:12 PM

ਨਵੀਂ ਦਿੱਲੀ — ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਪ੍ਰੀ ਵੈਡਿੰਗ ਬੈਸ਼ ਸਵਿੱਟਜ਼ਰਲੈਂਡ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਲਿਵੁੱਡ ਸੇਲੇਬਸ ਇਸ ਪ੍ਰੀ-ਵੈਡਿੰਗ ਬੈਸ਼ ਜਸ਼ਨ 'ਚ ਚਾਰ ਚੰਨ ਲਾ ਰਹੇ ਹਨ। ਫਿਲਮ ਜਗਤ ਦੇ ਮਸ਼ਹੂਰ ਸਟਾਰਸ ਤੋਂ ਇਲਾਵਾ ਇੰਟਰਨੈਸ਼ਨਲ ਪਾਪ ਸਟਾਰਟਸ ਅਤੇ ਖੇਡ ਜਗਤ ਦੇ ਦਿੱਗਜ ਵੀ ਇਸ ਪਾਰਟੀ ਵਿਚ ਪਹੁੰਚੇ। ਪ੍ਰੀ-ਵੈਡਿੰਗ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ।

PunjabKesari

ਆਮਿਰ ਖਾਨ ਨਾਲ ਸ਼ੋਲਕਾ ਮਹਿਤਾ ਦੇ ਵਾਇਰਲ ਹੋ ਰਹੇ ਇਕ ਡਾਂਸ ਵੀਡੀਓ 'ਚ ਦੋਵੇਂ 'ਆਤੀ ਕਿਆ ਖੰਡਾਲਾ' ਗਾਣੇ 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਕਾਫੀ ਮਜ਼ੇਦਾਰ ਹੈ। ਇਸ ਵੀਡੀਓ ਵਿਚ ਸ਼ਲੋਕਾ ਆਮਿਰ ਖਾਨ ਨਾਲ ਡਾਂਸ ਦੇ ਸਟੈੱਪਸ ਮਿਲਾਉਂਦੀ ਦਿਖਾਈ ਦੇ ਰਹੀ ਹੈ। ਇਕ ਹੋਰ ਵੀਡੀਓ ਵਿਚ ਆਮਿਰ ਖਾਨ ਕਹਿੰਦੇ ਹਨ , ' ਮੈਂ ਅੰਬਾਨੀਆਂ ਵਲੋਂ ਨਹੀਂ ਸਗੋਂ ਮਹਿਤਾ ਪਰਿਵਾਰ ਵਲੋਂ ਹਾਂ। ਮੈਂ ਸ਼ਲੋਕਾ ਨੂੰ ਆਪਣੇ ਸਾਹਮਣੇ ਵੱਡੇ ਹੁੰਦੇ ਦੇਖਿਆ ਹੈ।'

PunjabKesari

ਇਕ ਵੀਡੀਓ 'ਚ ਸਾਰੇ ਬਾਲੀਵੁੱਡ ਸੇਲੇਬਸ ਆਕਾਸ਼ ਅਤੇ ਸ਼ਲੋਕਾ ਦੇ ਨਾਲ ਦਿਲ 'ਦਿਲ ਧੜਕਣੇ ਦੋ' ਦੇ ਗਾਣੇ 'ਗੱਲਾ ਗੂੜੀਆਂ' ਤੇ ਡਾਂਸ ਕਰ ਰਹੇ ਹਨ। ਵੀਡੀਓ ਵਿਚ ਨੀਤਾ ਅੰਬਾਨੀ, ਕਰਣ ਜੌਹਰ, ਸ਼ਾਹਰੁਖ ਖਾਨ, ਆਮਿਰ ਖਾਨ, ਮੁਕੇਸ਼ ਅੰਬਾਨੀ, ਕਿਰਣ ਖੇਰ ਨਜ਼ਰ ਆ ਰਹੇ ਹਨ। 

PunjabKesari

PunjabKesari

PunjabKesari

ਪਾਰਟੀ ਵਿਚ ਇੰਟਰਨੈਸ਼ਨਲ ਪਾਪ ਸਟਾਰ ਨੇ ਵੀ ਸਮੂਲਿਅਤ ਕੀਤੀ। ਚੇਨਸਮੋਕਰਸ, ਕੋਲਡ ਪਲੇ, ਕ੍ਰਿਸ਼ ਮਾਰਟਿਨ ਨੇ ਪਰਫਾਰਮ ਕੀਤਾ। ਜ਼ਿਕਰਯੋਗ ਹੈ ਕਿ ਆਕਾਸ਼-ਸ਼ਲੋਕਾ ਦੇ ਪ੍ਰੀ-ਵੈਡਿੰਗ ਬੈਸ਼ ਵਿਚ ਮਲਾਇਕਾ ਅਰੋੜਾ, ਅਰਜੁਨ ਕਪੂਰ, ਰਣਬੀਰ ਕਪੂਰ, ਕਰਿਸ਼ਮਾ ਕਪੂਰ, ਆਲਿਆ ਭੱਟ, ਜਾਨ ਅਬਰਾਹਿਮ, ਰਾਜਕੁਮਾਰ ਹਿਰਾਨੀ, ਯੁਵਰਾਜ ਸਿੰਘ, ਵਿਦਿਆ ਬਾਲਣ, ਸਚਿਨ ਤੇਂਦੁਲਕਰ, ਜ਼ਹੀਰ ਖਾਨ, ਜੈਕਲਿਨ ਫਰਨਾਂਡਿਸ, ਹੇਜਲ ਕੀਚ, ਕਰਣ ਜੌਹਰ ਸਮੇਤ ਕਈ ਸਟਾਰ ਪਹੁੰਚੇ। ਜਸ਼ਨ ਸਵਿੱਟਜ਼ਰਲੈਂਡ ਦੇ St. moritz ਵਿਚ ਹੋ ਰਿਹਾ ਹੈ।

PunjabKesari
ਗ੍ਰੈਂਡ ਪ੍ਰੀ-ਵੈਡਿੰਗ ਬੈਸ਼ ਤੋਂ ਬਾਅਦ 9 ਮਾਰਚ ਨੂੰ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਵਿਆਹ 9 ਮਾਰਚ ਨੂੰ ਭਾਰਤ ਵਿਚ ਹੋਵੇਗਾ। ਇਸ ਸ਼ਾਹੀ ਵਿਆਹ ਦਾ ਜਸ਼ਨ 3 ਦਿਨ ਤੱਕ ਮੁੰਬਈ ਦੇ ਜਿਓ ਵਰਲਡ ਸੈਂਟਰ ਵਿਚ ਚੱਲੇਗਾ।


Related News