ਪ੍ਰਯਾਗਰਾਜ 24 ਕੋਚਾਂ ਨਾਲ 130 KM/H ਦੀ ਰਫਤਾਰ ਨਾਲ ਚੱਲਣ ਵਾਲੀ ਪਹਿਲੀ ਟਰੇਨ

11/21/2020 1:55:26 AM

ਪ੍ਰਯਾਗਰਾਜ : ਉੱਤਰ ਮੱਧ ਰੇਲਵੇ ਦੀ ਸਭ ਤੋਂ ਪ੍ਰਮੁੱਖ ਟਰੇਨ ਪ੍ਰਯਾਗਰਾਜ-ਨਵੀਂ ਦਿੱਲੀ ਵਿਸ਼ੇਸ਼ ਗੱਡੀ ਭਾਰਤੀ ਰੇਲ ਦੀ 24 ਐੱਲ.ਐੱਚ.ਬੀ. ਕੋਚਾਂ ਵਾਲੀ ਅਜਿਹੀ ਪਹਿਲੀ ਟਰੇਨ ਬਣਨ ਜਾ ਰਹੀ ਹੈ ਜੋ 25 ਨਵੰਬਰ 2020 ਤੋਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸੰਚਾਲਿਤ ਹੋਵੇਗੀ। ਉੱਤਰ ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਅਜਿਤ ਕੁਮਾਰ ਸਿੰਘ ਨੇ ਦੱਸਿਆ ਕਿ ਉੱਤਰ ਮੱਧ ਰੇਲਵੇ ਨੂੰ 130 ਕਿ.ਮੀ. ਪ੍ਰਤੀ ਘੰਟੇ ਜਾਂ ਇਸ ਤੋਂ ਜ਼ਿਆਦਾ ਦੀ ਰਫ਼ਤਾਰ ਨਾਲ 100 ਤੋਂ ਜ਼ਿਆਦਾ ਟਰੇਨਾਂ ਚਲਾਉਣ ਦਾ ਮਾਣ ਪ੍ਰਾਪਤ ਹੈ। ਇਨ੍ਹਾਂ 'ਚ ਭਾਰਤ ਦੀ ਸਭ ਤੋਂ ਤੇਜ਼ ਟਰੇਨ ਗਾਤੀਮਾਨ ਐਕਸਪ੍ਰੈਸ ਅਤੇ ਭਾਰਤੀ ਰੇਲ ਦੀ ਸਭ ਤੋਂ ਜ਼ਿਆਦਾ ਔਸਤ ਰਫ਼ਤਾਰ ਵਾਲੀ ਵੰਦੇ ਭਾਰਤ ਐਕਸਪ੍ਰੈਸ ਵਾਲੀ ਟਰੇਨ ਵੀ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਇਸ ਕ੍ਰਮ 'ਚ ਇੱਕ ਹੋਰ ਮਹੱਤਵਪੂਰਣ ਮੀਲ ਦਾ ਪੱਥਰ ਹਾਸਲ ਕਰਦੇ ਹੋਏ ਉੱਤਰ ਮੱਧ  ਰੇਲਵੇ 9 ਹੋਰ ਜੋੜੀਆਂ ਟਰੇਨਾਂ ਦੀ ਰਫ਼ਤਾਰ ਵਧਾ ਰਿਹਾ ਹੈ ਅਤੇ ਇਹ ਟਰੇਨਾਂ ਉੱਤਰ ਮੱਧ ਰੇਲਵੇ 'ਤੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਣਗੀਆਂ। ਸਿੰਘ ਨੇ ਦੱਸਿਆ ਕਿ 16 ਜੁਲਾਈ 1984 ਨੂੰ ਸ਼ੁਰੂ ਹੋਈ ਪ੍ਰਯਾਗਰਾਜ ਐਕਸਪ੍ਰੈਸ, ਮੁਸਾਫਰਾਂ ਨੂੰ ਗੁਣਵੱਤਾਯੁਕਤ ਯਾਤਰਾ ਅਨੁਭਵ ਪ੍ਰਦਾਨ ਕਰ ਰਹੀ ਹੈ।

ਉਨ੍ਹਾਂਨੇ ਕਿਹਾ ਕਿ ਪ੍ਰਯਾਗਰਾਜ ਐਕਸਪ੍ਰੈਸ ਟਰੇਨ ਦੀ ਪ੍ਰਸਿੱਧੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ 18 ਦਸੰਬਰ 2016 ਤੋਂ 22 ਕੋਚਾਂ ਤੱਕ ਵਧਾਇਆ ਗਿਆ ਅਤੇ 15 ਮਈ 2017 ਤੋਂ 23 ਕੋਚ ਤੱਕ ਅਤੇ 2 ਸਤੰਬਰ 2019 ਤੋਂ ਵੱਧ ਤੋਂ ਵੱਧ 24 ਐੱਲ.ਐੱਚ.ਬੀ. ਕੋਚ ਕਰ ਦਿੱਤਾ ਗਿਆ ਹੈ। ਸਿੰਘ ਨੇ ਦੱਸਿਆ ਕਿ ਉੱਤਰ ਮੱਧ ਰੇਲਵੇ 'ਚ ਜਿਨ੍ਹਾਂ ਹੋਰ ਟਰੇਨਾਂ ਦੀ ਰਫ਼ਤਾਰ 'ਚ ਵਾਧਾ ਕੀਤੀ ਗਿਆ ਹੈ ਉਨ੍ਹਾਂ 'ਚ ਮੰਡੁਆਡੀਹ-ਨਵੀਂ ਦਿੱਲੀ, ਲਖਨਊ-ਨਵੀਂ ਦਿੱਲੀ, ਬਾਂਦਰਾ-ਗੋਰਖਪੁਰ, ਬਾਂਦਰਾ-ਮੁਜ਼ੱਫਰਪੁਰ, ਡਿਬਰੂਗੜ੍ਹ-ਨਵੀਂ ਦਿੱਲੀ, ਗੋਰਖਪੁਰ-ਹਿਸਾਰ, ਸਹਰਸਾ-ਨਵੀਂ ਦਿੱਲੀ ਅਤੇ ਰੀਵਾ-ਨਵੀਂ ਦਿੱਲੀ ਐਕਸਪ੍ਰੈਸ ਸ਼ਾਮਲ ਹਨ।


Inder Prajapati

Content Editor

Related News