ਵਾਰਾਣਸੀ: ਪ੍ਰਵਾਸੀ ਭਾਰਤੀ ਦਿਵਸ ਸਮਾਗਮ ਦਾ ਸੁਸ਼ਮਾ ਤੇ ਯੋਗੀ ਨੇ ਕੀਤਾ ਉਦਘਾਟਨ

01/21/2019 11:31:40 AM

ਨਵੀਂ ਦਿੱਲੀ— ਪ੍ਰਵਾਸੀ ਭਾਰਤੀ ਦਿਵਸ ਦਾ ਆਯੋਜਨ ਇਸ ਵਾਰ ਖਾਸ ਹੋਣ ਜਾ ਰਿਹਾ ਹੈ। ਆਯੋਜਨ ਦੇ ਖਾਸ ਹੋਣ ਕਾਰਨ ਇਹ ਵੀ ਹੈ ਕਿ ਇਸ ਵਾਰ ਇਹ ਕੁੰਭ ਦੇ ਨਾਲ ਹੀ ਆਯੋਜਿਤ ਹੋ ਰਿਹਾ ਹੈ, ਉੱਥੇ ਹੀ ਇਸ ਵਾਰ ਆਯੋਜਨ ਸਥਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਵਾਰਾਣਸੀ ਹੈ। ਵਾਰਾਣਸੀ 'ਚ ਪ੍ਰਵਾਸੀ ਭਾਰਤੀ ਦਿਵਸ ਦਾ ਆਯੋਜਨ 21 ਤੋਂ 23 ਜਨਵਰੀ ਤੱਕ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 22 ਜਨਵਰੀ ਨੂੰ ਇਸ 'ਚ ਸ਼ਾਮਲ ਹੋਣਗੇ। ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ, ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਸਮੇਤ  ਹੋਰ ਦੇਸ਼-ਵਿਦੇਸ਼ ਦੇ ਵੱਡੇ ਨੇਤਾਵਾਂ ਦੀ ਮੌਜੂਦਗੀ 'ਚ ਇਸ ਦੀ ਸ਼ੁਰੂਆਤ ਹੋਈ। ਪਹਿਲੇ ਦਿਨ ਇੱਥੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ, ਜਦੋਂ ਕਿ ਦੇਰ ਰਾਤ ਨੂੰ ਯੋਗੀ ਆਦਿੱਤਿਯਨਾਥ ਵੱਲੋਂ ਸਾਰਿਆਂ ਲਈ ਡਿਨਰ ਦਾ ਆਯੋਜਨ ਕੀਤਾ ਗਿਆ ਹੈ।
PunjabKesariਇਸ ਵਾਰ ਹੋਏ 3 ਗੁਨਾ ਵਧ ਰਜਿਸਟਰੇਸ਼ਨ
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਦੱਸਿਆ ਕਿ ਇਸ ਵਾਰ ਪਿਛਲੀ ਵਾਰ ਤੋਂ ਕਰੀਬ 3 ਗੁਨਾ ਵਧ ਰਜਿਸਟਰੇਸ਼ਨ ਹੋਈ ਹੈ। ਉਨ੍ਹਾਂ ਨੇ ਦੱਸਿਆ,''ਸਾਡੀ ਕੋਸ਼ਿਸ਼ ਹੈ ਕਿ ਪ੍ਰਵਾਸੀ ਭਾਰਤੀਆਂ ਦੇ ਅਨੁਭਵ ਦਾ ਲਾਭ ਚੁੱਕਿਆ ਜਾਵੇ, ਜਿਸ ਨਾਲ ਦੇਸ਼ ਦੇ ਵਿਕਾਸ 'ਚ ਸਹਿਯੋਗ ਮਿਲ ਸਕੇ।'' ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਮੰਗ ਸੀ ਕਿ ਪ੍ਰੋਗਰਾਮ ਦਾ ਆਯੋਜਨ ਅਜਿਹੇ ਸਮੇਂ ਕੀਤਾ ਜਾਵੇ, ਜਦੋਂ ਉਹ ਕੁੰਭ ਮੇਲੇ 'ਚ ਸ਼ਾਮਲ ਹੋਣ ਦੇ ਨਾਲ-ਨਾਲ ਗਣਤੰਤਰ ਦਿਵਸ ਦੀ ਪਰੇਡ ਦਾ ਵੀ ਹਿੱਸਾ ਬਣ ਸਕੇ। ਇਸ ਲਈ ਪ੍ਰੋਗਰਾਮ ਲਈ 21 ਤੋਂ 23 ਤੱਕ ਦੀ ਤਾਰੀਕ ਤੈਅ ਕੀਤੀ ਗਈ ਹੈ।
 

ਪ੍ਰਵਾਸੀ ਭਾਰਤੀ ਦਿਵਸ ਦਾ 15ਵਾਂ ਆਯੋਜਨ
ਵਿਦੇਸ਼ ਮੰਤਰੀ ਅਨੁਸਾਰ ਹੁਣ ਤੱਕ ਕਰੀਬ 6 ਹਜ਼ਾਰ ਲੋਕਾਂ ਨੇ ਇਸ ਸੰਮੇਲਨ 'ਚ ਆਉਣ ਲਈ ਅਰਜ਼ੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰਵਾਸੀ ਭਾਰਤੀ ਦਿਵਸ ਦਾ 15ਵਾਂ ਆਯੋਜਨ ਹੈ, ਇਸ ਤੋਂ ਪਹਿਲਾਂ ਇਹ ਆਯੋਜਨ 9 ਜਨਵਰੀ ਦੇ ਨੇੜੇ-ਤੇੜੇ ਹੁੰਦਾ ਆਇਆ ਸੀ। ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਸਾਰੇ ਪ੍ਰਤੀਨਿਧੀ 24 ਜਨਵਰੀ ਨੂੰ ਪ੍ਰਯਾਗਰਾਜ 'ਚ ਚੱਲ ਰਹੇ ਕੁੰਭ ਮੇਲੇ 'ਚ ਜਾਣਗੇ, ਜਦੋਂ ਕਿ 26 ਜਨਵਰੀ ਨੂੰ ਰਾਜਧਾਨੀ 'ਚ ਗਣਤੰਤਰ ਦਿਵਸ ਪ੍ਰੋਗਰਾਮ 'ਚ ਵੀ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਵਾਰਾਣਸੀ 'ਚ ਇਸ ਵਾਰ ਸੰਮੇਲਨ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ, ਜਿਸ 'ਚ ਆਧੁਨਿਕ ਸਹੂਲਤਾਂ ਨਾਲ ਲੈੱਸ ਟੈਂਟ ਸਿਟੀ ਵੀ ਸ਼ਾਮਲ ਹੈ।


DIsha

Content Editor

Related News