ਮੱਧ ਪ੍ਰਦੇਸ਼ ''ਚ ਲੱਗੇ ਪੋਸਟਰ, ਵੋਟ ਮੰਗ ਕੇ ਸ਼ਰਮਿੰਦਾ ਨਾ ਕਰੇ

10/14/2018 12:54:04 PM

ਭੋਪਾਲ— ਇਨੀਂ ਦਿਨੀਂ ਐੱਸ.ਸੀ./ਐੱਸ.ਟੀ. ਐਕਟ ਦੇ ਖਿਲਾਫ ਸਵਰਨਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਚੋਣ ਰਾਜ ਮੱਧ ਪ੍ਰਦੇਸ਼ 'ਚ ਇਹ ਨਾਰਾਜ਼ਗੀ ਖੁਲ੍ਹ ਕੇ ਸਾਹਮਣੇ ਆ ਰਹੀ ਹੈ। ਕੁਝ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਪੋਸਟਰ ਟੰਗੇ ਹਨ। ਜਿਸ 'ਤੇ ਲਿਖਿਆ ਹੈ ਕਿ ਮੈਂ ਜਨਰਲ ਵਰਗ ਨਾਲ ਸੰਬੰਧ ਰੱਖਦਾ ਹਾਂ। ਕ੍ਰਿਪਾ ਕਰਕੇ ਕੋਈ ਵੀ ਰਾਜਨੀਤਿਕ ਦਲ ਵੋਟ ਮੰਗ ਕੇ ਸ਼ਰਮਿੰਦਾ ਨਾ ਕਰੇ। 

ਸਰਕਾਰ ਤੋਂ ਨਾਰਾਜ਼ ਲੋਕਾਂ ਨੇ ਕਿਹਾ ਕਿ ਐੱਸ.ਸੀ./ਐੱਸ.ਟੀ.ਰਿਜ਼ਰਵੇਸ਼ਨ ਖਤਮ ਹੋਣਾ ਚਾਹੀਦਾ ਹੈ। ਇਸ ਨਾਲ ਜਨਰਲ ਵਰਗ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਮੱਧ ਪ੍ਰਦੇਸ਼ 'ਚ ਜਨਰਲ ਵਰਗ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਸੀ.ਐੱਮ.ਸ਼ਿਵਰਾਜ ਸਿੰਘ ਚੌਹਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਐਕਟ ਤਹਿਤ ਕੀਤੀ ਗਈ ਸ਼ਿਕਾਇਤ 'ਤੇ ਬਿਨਾਂ ਜਾਂਚ ਕੀਤੀ ਗ੍ਰਿਫਤਾਰੀ ਨਹੀਂ ਹੋਵੇਗੀ। ਚੌਹਾਨ ਨੇ ਕਿਹਾ ਸੀ ਕਿ ਐੱਸ.ਸੀ./ਐੱਸ.ਟੀ. ਐਕਟ ਦੀ ਮੱਧ ਪ੍ਰਦੇਸ਼ 'ਚ ਗਲਤ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਐਕਟ ਤਹਿਤ ਕੀਤੀ ਗਈ ਸ਼ਿਕਾਇਤ ਸੰਬੰਧੀ ਮਾਮਲੇ 'ਚ ਪੂਰੀ ਜਾਂਚ ਦੇ ਬਾਅਦ ਹੀ ਮਾਮਲਾ ਕਾਇਮ ਕੀਤੀ ਜਾਵੇਗਾ। ਬਿਨਾਂ ਜਾਂਚ ਦੇ ਗ੍ਰਿਫਤਾਰੀ ਨਹੀਂ ਹੋਵੇਗੀ। ਇਸ ਲਈ ਮੱਧ ਪ੍ਰਦੇਸ਼ ਸਰਕਾਰ ਵੱਲੋਂ ਜਲਦ ਹੀ ਨਿਰਦੇਸ਼ ਜਾਰੀ ਕੀਤਾ ਜਾਵੇਗਾ। 

 


Related News